ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਨਗਰ ਨਿਗਮ ਅਧੀਨ ਪੈਂਦੇ ਵੱਖ-ਵੱਖ ਜ਼ੋਨਲ ਦਫਤਰਾਂ ਦਾ ਨਿਰੀਖਣ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸੇਵਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ।ਉਹਨਾਂ ਦੇ ਨਾਲ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ ਵੀ ਨਾਲ ਸਨ।ਕਮਿਸ਼ਨਰ ਨੇ ਮੌਕੇ ‘ਤੇ ਸਾਰੇ ਜ਼ੋਨਲ ਦਫਤਰਾਂ ਦੀ ਸਾਫ-ਸਫਾਈ ਅਤੇ ਰੱਖ-ਰਖਾਅ ਸੁਚੱਜੇ ਢੰਗ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਹਨਾਂ ਦਫਤਰਾਂ ਵਿੱਚ ਆਪਣੇ ਕੰਮਾਂ ਲਈ ਆਉਣ ਵਾਲੇ ਸ਼ਹਿਰ ਵਾਸੀਆਂ ਤੇ ਨਗਰ ਨਿਗਮ ਦਾ ਅਕਸ ਪ੍ਰਭਾਵਿਤ ਨਾ ਹੋਵੇ।ਆਪਣੇ ਦੌਰੇ ਦੌਰਾਣ ਉਹਨਾਂ ਵਲੋਂ ਜ਼ੋਨ ਨੰ. 7 ਏ, ਜ਼ੋਨ ਨੰ. 6 ਕੰਪਨੀ ਬਾਗ, ਅੰਦਰੂਨ ਸ਼ਹਿਰ ਵਿੱਚ ਪੈਂਦੇ ਜ਼ੋਨ ਨੰ. 2 ਲਹੋਰੀ ਗੇਟ ਅਤੇ ਛੇਹਰਟਾ ਇਲਾਕੇ ਦੇ ਜੋਨ ਨੰ. 8 ਦੇ ਦਫਤਰਾਂ ਵਿੱਚ ਗਏ ਛੇਹਰਟਾ ਇਲਾਕੇ ਵਿਚ ਸੀਵਰੇਜ਼ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਦਫਤਰ ਆ ਕੇ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਗਈ ਕਿ ਜ਼ਾਇਕਾ ਪ੍ਰੋਜੈਕਟ ਅਧੀਨ ਚੱਲ ਰਹੇ ਖਾਪੜਖੇੜੀ ਐਸ.ਟੀ.ਪੀ ਪਲਾਂਟ ਨੂੰ ਜਾਣ ਵਾਲੇ ਸੀਵਰੇਜ਼ ਦੀ ਸਫਾਈ ਲਈ ਸੁਪਰ ਸੱਕਰ ਮਸ਼ੀਨ ਦੇ ਕੰਟ੍ਰੈਕਟਰ ਨੂੰ ਤੁਰੰਤ ਨੋਟਿਸ ਜਾਰੀ ਕੀਤਾ ਜਾਵੇ ਤਾਂ ਜੋ ਛੇਹਰਟਾ ਇਲਾਕੇ ਦੇ ਸੀਵਰੇਜ਼ ਦੀ ਸਮੱਸਿਆ ਦਾ ਹੱਲ ਹੋ ਸਕੇ।
ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜ਼ੋਨਲ ਦਫਤਰਾਂ ਵਿੱਚ ਕੰਮ ਕਰ ਰਹੇ ਸਟਾਫ ਅਤੇ ਉਹਨਾਂ ਵਲੋਂ ਨਿਭਾਈਆਂ ਜਾ ਰਹੀਆਂ ਡਿਉਟੀਆਂ ਬਾਰੇ ਜਾਣਕਾਰੀ ਹਾਸਲ ਕੀਤੀ।ਉਹਨਾਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਦੌਰੇ ਕੀਤੇ ਗਏ ਹਨ ਅਤੇ ਲੋਕਾਂ ਦੀਆਂ ਕੂੜੇ ਦੀ ਲਿਫਟਿੰਗ ਸਬੰਧੀ ਸ਼ਿਕਾਇਤਾਂ ਦਾ ਤਕਰੀਬਨ ਨਿਪਟਾਰਾ ਹੋ ਗਿਆ ਹੈ ਅਤੇ ਉਹਨਾਂ ਵੱਲੋ ਸੈਨੇਟੇਸ਼ਨ ਸਟਾਫ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰ ਸਬੰਧਤ ਸੈਨੇਟਰੀ ਇੰਸਪੈਕਟਰ ਆਪਣੇ-ਆਪਣੇ ਇਲਾਕੇ ਦੀ ਸਾਫ-ਸਫਾਈ ਅਤੇ ਕੂੜੇ ਦੀ ਲਿਫਟਿੰਗ ਲਈ ਨਿੱਜੀ ਤੌਰ ‘ਤੇ ਜਿੰਮੇਵਾਰ ਹੋਵੇਗਾ ਅਤੇ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਸਬੰਧੀ ਚੈਕਿੰਗ ਲਈ ਅਚਨਚੇਤ ਨਿਰਖਣ ਕਰਦੇ ਰਹਿਣਗੇ।ਕਮਿਸ਼ਨਰ ਨੇ ਕਿਹਾ ਕਿ ਇਕ ਪਲਾਨ ਤਿਆਰ ਕੀਤਾ ਗਿਆ ਹੈ।ਜਿਸ ਤਹਿਤ ਜਲਦ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁਪਰ ਸੱਕਰ ਮਸ਼ੀਨਾਂ ਲਗਾ ਕੇ ਸੀਵਰੇਜ਼ ਦੀ ਸਫਾਈ ਕੀਤੀ ਜਾਵੇਗੀ, ਤਾਂ ਜੋ ਸ਼ਹਿਰ ਵਿੱਚ ਜੋ ਕੁੱਝ ਇਲਾਕਿਆਂ ਵਿੱਚ ਸੀਵਰੇਜ਼ ਸਬੰਧੀ ਸ਼ਿਕਾਇਤਾਂ ਹਨ, ਉਹਨਾਂ ਦਾ ਨਿਪਟਾਰਾ ਹੋ ਸਕੇ।ਉਹਨਾਂ ਵਲੋਂ ਸਾਰੇ ਕਾਰਜ਼ਕਾਰੀ ਇੰਜੀਨਿਅਰਾਂ ਨੂੰ ਸ਼ਹਿਰ ਵਿੱਚ ਪੈਂਦੇ ਸਾਰੀਆਂ ਪਾਣੀ ਦੀਆਂ ਟੈਂਕੀਆਂ ਕਲੋਰੀਨੇਟ ਕਰਨ ਅਤੇ ਟਿਉਵੈਲ ਤੇ ਲੱਗੇ ਕਲੋਰੀਨੇਟਰ ਚਾਲੂ ਹਾਲਤ ਵਿੱਚ ਹੱਖਣ ਦੀਆਂ ਹਦਾਇਤਾਂ ਕੀਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …