Monday, May 27, 2024

ਪੀ.ਸੀ.ਐਸ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨ ਵਾਲੀ ਉਪਾਸਨਾ ਗੋਇਲ ਦਾ ਕੈਬਨਿਟ ਮੰਤਰੀ ਅਰੋੜਾ ਵਲੋਂ ਵਿਸ਼ੇਸ਼ ਸਨਮਾਨ

ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੀ ਹੋਣਹਾਰ ਲੜਕੀ ਉਪਾਸਨਾ ਗੋਇਲ, ਜਿਸ ਵਲੋਂ ਹਾਲ ਹੀ ਵਿੱਚ ਹੋਈ ਪੀ.ਸੀ.ਐਸ ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕੀਤੀ ਹੈ, ਦੀ ਰਿਹਾਇਸ਼ ਵਿਖੇ ਪਹੁੰਚ ਕੇ ਉਸ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਕੈਬਨਿਟ ਮੰਤਰੀ ਨੇ ਉਪਾਸਨਾ ਦੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਸਾਡੀਆਂ ਬੇਟੀਆਂ ਆਪਣੀ ਮਿਹਨਤ ਦੇ ਸਦਕਾ ਹਲਕਾ ਸੁਨਾਮ ਦਾ ਨਾਂ ਰੌਸ਼ਨ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਵੱਕਾਰੀ ਪ੍ਰੀਖਿਆਵਾਂ ਨੂੰ ਪਾਸ ਕਰਕੇ ਉਚੇ ਅਹੁੱਦਿਆਂ ‘ਤੇ ਸੇਵਾਵਾਂ ਨਿਭਾਉਣਾ ਜਿਥੇ ਵਿਅਕਤੀਗਤ ਤੌਰ `ਤੇ ਮਾਣ ਤੇ ਸਤਿਕਾਰ ਵਧਾਉਂਦਾ ਹੈ, ਉਥੇ ਹੀ ਸਮਾਜ ਦੀ ਸੇਵਾ ਕਰਨ ਲਈ ਵੀ ਪ੍ਰੇਰਨਾਦਾਇਕ ਬਣਦਾ ਹੈ।ਉਨ੍ਹਾਂ ਕਿਹਾ ਕਿ ਸੁਨਾਮ ਦੀ ਹੀ ਵਸਨੀਕ ਡਿੰਪਲ ਗਰਗ ਨੇ ਵੀ ਇਹ ਦੋ ਮਾਣਮੱਤੀ ਪ੍ਰੀਖਿਆ ਪਾਸ ਕਰਕੇ ਸੁਨਾਮ ਦਾ ਨਾਮ ਚਮਕਾਇਆ ਹੈ।
ਇਸ ਮੌਕੇ ਉਪਾਸਨਾ ਗੋਇਲ ਦੇ ਮਾਤਾ ਵੀਨਾ ਗੋਇਲ, ਭਰਾ ਨਾਗੇਸ਼ਵਰ ਗੋਇਲ, ਕੰਚਨ ਗੋਇਲ, ਉਸਮਾ ਗੋਇਲ, ਰੋਹਿਤ ਗੋਇਲ, ਰਮਨੀਕ ਗੋਇਲ, ਆਰ.ਕੇ ਗੋਇਲ ਆਸਰਾ, ਰਾਜੇਸ਼ ਕੁਮਾਰ, ਜਤਿੰਦਰ ਜੈਨ, ਮਨਪ੍ਰੀਤ ਬਾਂਸਲ, ਰਾਮ ਕੁਮਾਰ, ਬਿੱਟੂ ਤਲਵਾੜ, ਪ੍ਰਿੰਸੀਪਲ ਦਿਨੇਸ਼ ਗੁਪਤਾ ਵੀ ਮੌਜ਼ੂਦ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …