Wednesday, January 15, 2025

ਡਾ. ਪਰਮਜੀਤ ਸਿੰਘ ਕਲਸੀ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਦੇ ਮੈਂਬਰ ਅਤੇ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ ਦੇ ਮਾਮਾ ਡਾ. ਪਰਮਜੀਤ ਸਿੰਘ ਕਲਸੀ ਸਪੁੱਤਰ ਸਵ. ਡਾ. ਸੂਰਤਾ ਸਿੰਘ ਕਲਸੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਸਥਾਨਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਭਵਨ ਈਸਟ ਮੋਹਨ ਨਗਰ ਵਿਖੇ ਆਯੌਜਿਤ ਕੀਤਾ ਗਿਆ।ਇਸ ਤੋਂ ਪਹਿਲਾਂ ਉਨਾਂ ਦੇ ਗ੍ਰਹਿ ਈਸਟ ਮੋਹਨ ਨਗਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਰਾਮਗੜ੍ਹੀਆ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਤਰਜਿੰਦਰ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਭਾਈ ਤਰਜਿੰਦਰ ਸਿੰੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਡਾ. ਪਰਮਜੀਤ ਸਿੰਘ ਕਲਸੀ ਗੁਰੂ ਦੇ ਪ੍ਰੇਮੀ ਸਨ ਅਤੇ ਪਵਨ ਨਗਰ ਸਥਿਤ ਡਾਕਟਰੀ ਦੀ ਪ੍ਰੈਕਟਿਸ ਦੌਰਾਨ ਮਰੀਜ਼ਾਂ ਨੂੰ ਨਾ ਸਿਰਫ ਵਾਜ਼ਬ ਰੇਟ ਚਾਰਜ਼ ਕਰਦੇ ਸਨ, ਬਲਕਿ ਗਰੀਬਾਂ ਤੇ ਲੋੜਵੰਦਾਂ ਨੂੰ ਦਵਾਈ ਮੁਫਤ ਦਿੰਦੇ ਸਨ।ਉਨਾਂ ਦੇ ਚਲਾਣਾ ਕਰ ਜਾਣ ਨਾਲ ਕਲਸੀ ਪਰਿਵਾਰ ਅਤੇ ਸਮਾਜ ਨੁੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ‘ਚ ਡਾ. ਕਲਸੀ ਦੇ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਨਾਲ ਸਬੰਧ ਉਘੀਆਂ ਸ਼ਖਸ਼ੀਅਤਾਂ ਮੌਜ਼ੂਦ ਸਨ।ਇਹਨਾਂ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲੇ, ਸਾਬਕਾ ਹਜ਼ੂਰੀ ਰਾਗੀ ਰਾਗੀ ਭਾਈ ਜਸਵੰਤ ਸਿੰਘ, ਨਵਦੀਪ ਸਿੰਘ ਗੋਲਡੀ, ਠੇਕੇਦਾਰ ਬਲਕਾਰ ਸਿੰਘ, ਜਸਬੀਰ ਸਿੰਘ ਸੱਗੂ, ਮਨਜੀਤ ਸਿੰਘ ਆਰਕੀਟੈਕਟ, ਡਾ. ਸੁਰਿੰਦਰਪਾਲ ਸਿੰਘ ਕਲਸੀ, ਡਾ. ਗੁਰਬਾਜ਼ ਸਿੰਘ, ਗੁਰਬਖਸ਼ ਸਿੰਘ, ਮਨਜੀਤ ਸਿੰਘ, ਆਸਟਰੇਲੀਆ, ਹਰਪ੍ਰੀਤ ਸਿੰਘ, ਗੋਲਡੀ, ਜਗਦੀਪ ਸਿੰਘ, ਹਰਦੀਪ ਸਿੰਘ ਮੈਨੇਜਰ, ਜੇ.ਐਸ.ਬਾਵਾ, ਨਰਿੰਦਰ ਕੁਮਾਰ, ਜਗਮੋਹਨ ਸਿੰਘ ਅਨੰਦ ਆਦਿ ਹਾਜ਼ਰ ਸਨ।ਡਾ. ਪਰਮਜੀਤ ਸਿੰਘ ਕਲਸੀ ਦੇ ਬੇਟੇ ਹਰਜੋਤ ਸਿੰਘ ਕੈਨੇਡਾ ਅਤੇ ਦਿਲਬਾਗ ਸਿੰਘ ਨੂੰ ਭਾਈਬੰਦੀ ਸੰਸਥਾ ਵਲੋਂ ਕਰਨੈਲ ਸਿੰਘ ਤੇ ਪਲਵਿੰਦਰ ਸਿੰਘ ਵਿਰਦੀ ਅਤੇ ਸ੍ਰੀ ਗੁਰੂ ਰਾਮ ਦਾਸ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਵਲੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ।
ਦੱਸਣਯੋਗ ਹੈ ਕਿ ਡਾ. ਪਰਮਜੀਤ ਸਿੰਘ ਕਲਸੀ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦੇਹਾਂਤ ਹੋ ਗਿਆ ਸੀ।ਤਕਰੀਬਨ 74 ਸਾਲਾ ਡਾ. ਪਰਮਜੀਤ ਸਿੰਘ ਆਪਣੇ ਪਿੱਛੇ ਸ਼ਾਦੀਸ਼ੁਦਾ ਦੋ ਬੇਟੇ ਅਤੇ ਪੋਤੇ ਪੋਤੀਆਂ ਛੱਡ ਗਏ ਹਨ।ਉਨਾਂ ਦੀ ਧਰਮ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।ਡਾ. ਪਰਮਜੀਤ ਸਿੰਘ ਆਪਣੇ ਤਿੰਨ ਡਾਕਟਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ।ਉਨਾਂ ਦੇ ਸਭ ਤੋਂ ਵੱਡੇ ਭਰਾ ਡਾ. ਸੰਤੋਖ ਸਿੰਘ ਕਲਸੀ ਚੌਕ ਮੋਨੀ ‘ਚ ਡਾਕਟਰੀ ਪ੍ਰੈਕਟਿਸ ਕਰ ਰਹੇ ਹਨ, ਜਦਕਿ ਵੱਡੇ ਭਰਾ ਡਾ. ਨਿਰੰਜ਼ਨ ਸਿੰਘ ਕਲਸੀ ਦਾ ਵੀ ਸਵਰਗਵਾਸ ਹੋ ਚੁੱਕਾ ਹੈ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …