Friday, July 5, 2024

ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਇਨਾਮ ਵੰਡ ਸਮਾਰੋਹ ਆਯੋਜਿਤ

ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ-ਬਰਨਾਲਾ-ਮਾਲੇਰਕੋਟਲਾ ਜ਼ੋਨ ਵਲੋਂ ਨਵੰਬਰ ਮਹੀਨੇ ਕਰਵਾਏ ਕਾਲਜ ਵਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਦੇ ਜੇਤੂ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਡਾ: ਰਾਜਵਿੰਦਰ ਕੌਰ ਪੋ੍ਫੈਸਰ ਇੰਚਾਰਜ਼ ਗੁਰੂੂ ਗੋਬਿੰਦ ਸਿੰਘ ਸਟੱਡੀ, ਪ੍ਰੋ: ਨਰਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਅਕਾਦਮਿਕ, ਅਜਮੇਰ ਸਿੰਘ ਡਿਪਟੀ ਡਾਇਰੈਕਟਰ ਅਤੇ ਗੁਰਮੇਲ ਸਿੰਘ ਵਿੱਤ ਸਕੱਤਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ: ਗੁਨਿੰਦਰ ਜੀਤ ਸਿੰਘ ਜਵੰਦਾ ਚੇਅਰਮੈਨ ਇਨਫੋਟੈਕ ਪੰਜਾਬ ਸਰਕਾਰ ਸ਼ਾਮਲ ਹੋਏ ਜਦੋਂ ਕਿ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ:ਸੁਖਵਿੰਦਰ ਸਿੰਘ ਨੇ ਕੀਤੀ ਅਤੇ ਉਨ੍ਹਾਂ ਨਾਲ ਡਾ: ਗੁਰਵੀਰ ਸਿੰਘ ਡਾਇਰੈਕਟਰ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਬੁਲਾਰੇ ਤੇ ਵਿਸ਼ੇਸ਼ ਮਹਿਮਾਨ ਵਜੋਂ ਅਤੇ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਿੰਘ ਪ੍ਰਧਾਨਗੀ ਮੰਡਲ ੱਿਚ ਸ਼ਾਮਲ ਹੋਏ।ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਨੇ ਪ੍ਰੋ. ਸੁਭਾਸ਼ ਸ਼ਰਮਾ ਦੀ ਅਗਵਾਈ ਵਿੱਚ ਦੇਹਿ ਸ਼ਿਵਾ ਬਰ ਮੋਹਿ ਇਹੈ….ਦੇ ਸ਼ਬਦ ਗਾਇਨ ਨਾਲ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਸਟੱਡੀ ਸਰਕਲ ਵਲੋਂ ਸਮਾਗਮ ਦੇ ਮੰਤਵ ਬਾਰੇ ਦੱਸਦਿਆਂ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ ਤੇ ਮੰਚ ਦਾ ਸੰਚਾਲਨ ਕੀਤਾ।ਡਾ: ਸੁਖਵਿੰਦਰ ਸਿੰਘ ਪ੍ਰਿੰਸੀਪਲ ਨੇ ਮਹਿਮਾਨਾਂ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਦਰਸਾਈ ਕਿ ਇਸ ਇਮਤਿਹਾਨ ਵਿੱਚ ਕਾਲਜ ਵਿਦਿਆਰਥੀਆਂ ਦੇ ਨਾਲ਼ ਨਾਲ਼ ਪ੍ਰੋ: ਅਰਸ਼ਦੀਪ ਕੌਰ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਕ, ਪੋ੍: ਲਵਨੀਸ਼ ਗਰਗ ਤੇ ਦੀਕਸ਼ਾ ਗਰਗ ਦੇਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ ਨੇ ਵੀ ਨੈਤਿਕ ਸਿੱਖਿਆ ਇਮਤਿਹਾਨ ਦਿੱਤਾ ਹੈ।ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।ਮੁੱਖ ਮਹਿਮਾਨ ਤੇ ਬੁਲਾਰੇ ਡਾ: ਗੁਰਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਦੀ ਸਰਬਪੱਖੀ ਸ਼ਖਸ਼ੀਅਤ ਉਸਾਰੀ ਲਈ ਨੈਤਿਕ ਸਿੱਖਿਆ ਨੂੰ ਅਪਨਾਉਣਾ ਅਤੀ ਜਰੂਰੀ ਹੈ।
ਮੁੱਖ ਮਹਿਮਾਨ ਡਾ: ਗੁਨਿੰਦਰ ਜੀਤ ਸਿੰਘ ਜਵੰਦਾ ਨੇ ਸਟੱਡੀ ਸਰਕਲ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਇਮਤਿਹਾਨ ਲਈ ਜਦੋਂ ਵਿਦਿਆਰਥੀਆਂ ਨੇ ਨਿਰਧਾਰਤ ਪੁਸਤਕ ਪੜੀ ਹੋਵੇਗੀ ਤਾਂ ਉਸ ਨਾਲ ਉਨ੍ਹਾਂ ਵਿੱਚ ਨੈਤਿਕ ਸਿੱਖਿਆਵਾਂ ਦਾ ਸੰਚਾਰ ਵੀ ਹੋਇਆ ਹੋਵੇਗਾ।ਵਿਦਿਆਰਥੀ ਅਰਸ਼ਦੀਪ ਬੇਗੁਮ ਅਤੇ ਜਸਪ੍ਰੀਤ ਕੌਰ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਅਤੇ ਬੀਰਬਲ ਸਿੰਘ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਲੋਂ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।ਸਮਾਗਮ ਕੋਆਰਡੀਨੇਟਰ ਡਾ: ਰਾਜਵਿੰਦਰ ਕੌਰ ਨੇ ਅਲ਼ੱਗ-ਅਲ਼ੱਗ ਕਾਲਜਾਂ ਦੇ ਪ੍ਰੋਫੈਸਰ ਇੰਚਾਰਜ਼ਾਂ, ਮਹਿਮਾਨਾਂ ਅਤੇ ਹਾਜ਼ਰ ਵਿਦਿਆਰਥੀਆਂ ਦਾ ਕਾਲਜ ਵਲੋਂ ਧੰਨਵਾਦ ਕੀਤਾ।
ਸਟੱਡੀ ਸਰਕਲ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਕਾਲਜ ਪ੍ਰਿੰਸੀਪਲ, ਪ੍ਰੋ. ਇੰਚਾਰਜ਼ ਤੋਂ ਇਲਾਵਾ ਸਟੱਡੀ ਸਰਕਲ ਦੇ ਨੁਮਾਇੰਦੇ ਲਾਭ ਸਿੰਘ, ਗੁਲਜਾਰ ਸਿੰਘ ਸਕੱਤਰ ਸੰਗਰੂਰ, ਕੁਲਵੰਤ ਸਿੰਘ ਨਾਗਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੇਲ ਸਿੰਘ, ਅਜਮੇਰ ਸਿੰਘ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ, ਅਮਨਦੀਪ ਕੌਰ, ਹਰਪ੍ਰੀਤ ਕੌਰ ਥਲੇਸਾਂ ਪ੍ਰਧਾਨ ਬੇਬੇ ਨਾਨਕੀ ਸਿਲਾਈ ਕੇਂਦਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਇਮਤਿਹਾਨ ਦੇ ਪਹਿਲੇ ਪੰਜ ਸਥਾਨਾਂ ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਪੁਰਸਕਾਰ ਅਤੇ ਉਤਸ਼ਾਹ ਵਧਾਊ ਇਨਾਮ ਤੇ ਸਰਟੀਫਿਕੇਟ ਵੀ ਦਿੱਤੇ ਗਏ।ਇਮਤਿਹਾਨ ਵਿੱਚ ਸਹਿਯੋਗ ਕਰਨ ਵਾਲੇ ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰ ਇੰਚਾਰਜ਼ਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਪ੍ਰੋਫੈਸਰ ਇੰਚਾਰਜ਼ ਨੂੰ ਸਟੱਡੀ ਸਰਕਲ ਵਲੋਂ ਲੋਈ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਕਾਲਜ ਵਲੋਂ ਸੁਰਿੰਦਰ ਪਾਲ ਸਿੰਘ ਸਿਦਕੀ ਜ਼ੋਨਲ ਕੋਆਰਡੀਨੇਟਰ ਇਮਤਿਹਾਨ ਦਾ ਸਨਮਾਨ ਕੀਤਾ ਗਿਆ।ਸਮਾਰੋਹ ਲਈ ਜਪਹਰਿ ਵੈਲਫੇਅਰ ਸੋਸਾਇਟੀ, ਪ੍ਰੋ: ਅਮਨਪ੍ਰੀਤ ਸਿੰਘ ਸੰਦੌੜ,, ਪ੍ਰੋ: ਅਮਨਿੰਦਰ ਕੌਰ ਮਸਤੂਆਣਾ ਸਾਹਿਬ, ਪ੍ਰੋ. ਵਰਿੰਦਰ ਸਿੰਘ, ਸੁਮਨਦੀਪ ਕੌਰ ਬਰੜਵਾਲ, ਮਨਦੀਪ ਕੌਰ ਸੁਨਾਮ, ਸਤਨਾਮ ਕੌਰ ਸੰਗਰੂਰ, ਪੁਸ਼ਪਿੰਦਰ ਸਿੰਘ ਲਾਈਫ ਗਾਰਡ ਕਲੌਦੀ ਦਾ ਖਾਸ ਸਹਿਯੋਗ ਰਿਹਾ।
ਇਸ ਮੌਕੇ ਸਥਾਨਿਕ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਡਾਕਟਰ ਇਕਬਾਲ ਸਿੰਘ, ਮੈਡਮ ਕਮਲੇਸ਼, ਮੈਡਮ ਮਨਦੀਪ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਗੁਲਸ਼ਨਦੀਪ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …