ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਅਭਿਆਨ ਫਾਊਂਡੇਸ਼ਨ ਨੇ ਸੰਗਰੂਰ ਜਿਲ੍ਹੇ ‘ਚ ਔਰਤਾਂ ਵਿੱਚ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਯਤਨ ਸ਼ੁਰੂ ਕੀਤਾ ਹੈ।ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ, ਅਭਿਆਨ ਫਾਊਂਡਸ਼ਨ ਨੇ ਸੰਗਰੂਰ ਜਿਲ੍ਹੇ ਦੇ ਪਿੰਡ ਬਡਰੁੱਖਾਂ ‘ਚ ਸਿਲਾਈ ਅਤੇ ਟੇਲਰਿੰਗ ਪ੍ਰੋਜੈਕਟ ਸ਼ੁਰੂ ਕੀਤਾ ਸੀ।ਜਿਥੇ ਤਕਰੀਬਨ 80 ਔਰਤਾਂ ਨੂੰ ਪਹਿਲਕਦਮੀ ਵਿੱਚ ਦੋ ਬੈਚ ਲਗਾ ਕੇ ਸਿਲਾਈ ਦੀ ਸਿਖਲਾਈ ਦਿੱਤੀ ਗਈ ਸੀ।ਇਹਨਾਂ ਸਿਖਲਾਈ ਸੈਸ਼ਨਾਂ ਦੇ ਬਾਅਦ, ਅਭਿਆਨ ਫਾਊਂਡੇਸ਼ਨ ਹੁਨਰਮੰਦ ਮਹਿਲਾਵਾਂ ਦੇ ਸੇਲਫ਼ ਹੈਲਪ ਗਰੁੱਪ ਬਣਾ ਕੇ ਓਹਨਾਂ ਦੇ ਆਰਥਿਕ ਸਸ਼ਕਤੀਕਰਨ ਦੀ ਪਹਿਲ ਕਦਮੀ ਕੀਤੀ ਗਈ ਸੀ।ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ `ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਸੌਰਵ ਬਾਂਸਲ ਨੇ ਭਾਗ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਅਭਿਆਨ ਫਾਊਂਡੇਸ਼ਨ ਨੇ ਹੁਨਰਮੰਦ ਔਰਤਾਂ ਨੂੰ ਉਹਨਾਂ ਦੇ ਆਰਥਿਕ ਸਸ਼ਕਤੀਕਰਨ ਲਈ ਸਰਕਾਰੀ ਸਕੂਲ ਦੀਆਂ ਵਰਦੀਆਂ ਦੀ ਸਿਲਾਈ ਲਈ ਕੰਮ ਵੀ ਦਿਵਾਏਗੀ।ਇਸ ਮੌਕੇ ਅਭਿਆਨ ਫਾਊਂਡੇਸ਼ਨ ਦੇ ਸੁਪਰਵਾਈਜ਼ਰ ਰਣਯੋਧਵੀਰ ਸਿੰਘ ਅਤੇ ਟਰੇਨਰ ਗੁਰਮੀਤ ਕੌਰ ਵੀ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …