Thursday, February 13, 2025

ਰੰਗਲਾ ਪੰਜਾਬ ਮੇਲੇ ਦੇ ਚੌਥੇ ਦਿਨ ਕਮਲ ਹੀਰ ਅਤੇ ਮਨਮੋਹਣ ਵਾਰਸ ਨੇ ਸਰੋਤੇ ਕੀਲੇ

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਦੇ ਚੌਥੇ ਦਿਨ ਪੰਜਾਬੀ ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਸਰੋਤਿਆਂ ਨੂੰ ਕਈ ਘੰਟੇ ਆਪਣੇ ਚੋਣਵੇਂ ਗੀਤਾਂ ਨਾਲ ਕੀਲੀ ਰੱਖਿਆ।ਉਹਨਾਂ ਨੇ 90 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਦੇ ਪ੍ਰਸਿੱਧ ਗੀਤ ਦਰਸ਼ਕਾਂ ਨੂੰ ਸੁਣਾਏ, ਜਿਨਾਂ ਨੇ ਇਹਨਾਂ ਦੀ ਰੱਜ਼ਵੀਂ ਸਰਹਨਾ ਦਿੱਤੀ।ਦੋਵਾਂ ਗਾਇਕਾਂ ਨੇ ਪੰਜਾਬ ਸਰਕਾਰ ਵਲੋਂ ਆਰੰਭੇ ਇਸ ਉਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਗੀਤਾਂ ਦੇ ਹਿੱਸਿਆਂ ਵਿੱਚ ਆਇਆ ਪੰਜਾਬ ਜਿਸ ਨੂੰ ਪੰਜਾਬੀ ਗੀਤਕਾਰਾਂ ਨੇ ਆਪਣੇ ਸੁਪਨੇ ਵਿੱਚ ਸਿਰਜ਼ਿਆ ਹੈ, ਉਸ ਨੂੰ ਹਕੀਕੀ ਰੂਪ ਦੇਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਯਤਨਸ਼ੀਲ ਹਨ।ਇਹ ਇਕ ਦਿਨ ਜਰੂਰ ਹਕੀਕਤ ਬਣ ਕੇ ਪੰਜਾਬ ਵਿੱਚ ਦਿੱਸੇਗਾ ਅਤੇ ਰੰਗਲਾ ਪੰਜਾਬ ਦੇ ਹੱਸਦੇ ਵੱਸਦੇ, ਗਾਉਂਦੇ ਖੁਸ਼ਹਾਲ ਦਿਨ ਫਿਰ ਪਰਤਣਗੇ।
ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੂੰ ਵਿਸ਼ੇਸ਼ ਤੌਰ ‘ਤੇ ਮੇਲੇ ਵਿੱਚ ਪਹੁੰਚਣ ਲਈ ਸਨਮਾਨਿਤ ਕੀਤਾ।ਉਹਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਆਪਣੇ ਪਰਿਵਾਰ ਸਮੇਤ ਮੇਲਾ ਵੇਖਣ ਲਈ ਆਏ।ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਉਹਨਾਂ ਦੀ ਪਤਨੀ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਪੁੱਡਾ ਦੇ ਵਧੀਕ ਪ੍ਰਸ਼ਾਸ਼ਕ ਰਜ਼ਤ ਉਬਰਾਏ, ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸੁਰਿੰਦਰ ਸਿੰਘ, ਆਰ.ਟੀ.ਏ ਅਰਸ਼ਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਵੱਡੀ ਗਿਣਤੀ ‘ਚ ਮੇਲਾ ਵੇਖਣ ਲਈ ਪਹੁੰਚੇ ਹੋਏ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …