ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਬੀਤੀ ਦਿਨੀ ਵਿੱਦਿਅਕ ਸੰਸਥਾ ਅਕੇਡੀਆ ਵਰਲ਼ਡ ਸਕੂਲ ਵਿਖੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਯੂ.ਕੇ.ਜੀ ਜਮਾਤ ਦੇ ਕੁਇਜ਼ ਮੁਕਾਬਲੇ ਕਰਵਾਏ ਗਏ।ਇਹ ਮੁਕਾਬਲੇ ਸਰੀਰਕ ਗਤੀਵਿਧੀਆਂ ਦਿਮਾਗੀ ਅਭਿਆਸ ਅਤੇ ਬੁੱਧੀ ਦੇ ਵਾਧੇ ਲਈ ਬੱਚਿਆਂ ਨੂੰ ਨਿਪੁੰਨ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ।ਮੁਕਾਬਲਾ ਦੋ ਗਰੁੱਪਾਂ ਐਸਟਰ ਅਤੇ ਲਾਇਲੈਕ ਵਿੱਚਕਾਰ ਹੋਇਆ।ਮੁਕਾਬਲੇ ਦੇ ਤਿੰਨ ਹਿਸਿਆਂ ਵਿੱਚ ਬੱਚਿਆਂ ਨੇ ਪੂਰੇ ਹੌਸਲੇ ਅਤੇ ਉਤਸ਼ਾਹ ਦੇ ਨਾਲ ਭਾਗ ਲਿਆ ਤੇ ਚੰਗੇ ਅੰਕ ਪ੍ਰਾਪਤ ਕੀਤੇ।ਮੁਕਾਬਲਿਆਂ ਵਿੱਚ ਪਹਿਲਾ ਸਥਾਨ ਚਿਰਾਂਸ਼ੀ (ਐਸਟਰ), ਦੂਜਾ ਸਥਾਨ ਹਰਸੀਰਤ ਕੌਰ (ਐਸਟਰ), ਸਾਹਿਬ ਸਿੰਘ (ਲਾਇਲੈਕ) ਅਤੇ ਤੀਜ਼ਾ ਸਥਾਨ ਗੁਰਨੂਰ ਸਿੰਘ (ਲਾਇਲੈਕ), ਅੰਬਰਵੀਰ ਸਿੰਘ (ਲਾਇਲੈਕ) ਨੇ ਹਾਸਲ ਕੀਤਾ।ਇਸ ਮੁਕਾਬਲੇ ਦੀ ਤਿਆਰੀ ਮਿਸ ਸੋਨੀਆ ਅਤੇ ਮਿਸ ਸੰਦੀਪ ਵਲੋਂ ਕਰਵਾਈ ਗਈ।ਯੋਗਿਤਾ ਦੁਗਲ (ਕੋਆਰਡੀਨੇਟਰ) ਵੀ ਮੌਜ਼ੂਦ ਸਨ।
ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਐਡਵੋਕੇਟ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਪ੍ਰਤਿਯੋਗਿਤਾਵਾਂ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹਨਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀ ਦੇ ਭਵਿੱਖ ਲਈ ਲਾਭਦਾਇਕ ਸਿੱਧ ਹੁੰਦੇ ਹਨ।ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …