ਲਾਹੌਰ, 10 ਮਾਰਚ (ਚਰਨਜੀਤ ਗੁਮਟਾਲਾ) – ਬੀਤੇ ਦਿਨ ਇੱਥੇ ਪੰਜਾਬੀ ਕਲਚਰ ਦੀ ਚੜ੍ਹਦੀ ਕਲਾ ਵਾਸਤੇ ਕਾਇਮ ਕੀਤੇ ਗਏ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ਼ ਆਰਟ ਐਂਡ ਕਲਚਰ (ਪਿਲਾਕ) ਵਿੱਚ ਵਰਲਡ ਪੰਜਾਬੀ ਕਾਨਫ਼ਰੰਸ ਦਾ ਇੰਤਜ਼ਾਮ ਕੀਤਾ ਗਿਆ।ਇਸ ਵਿੱਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ ਚੜ੍ਹਦੇ ਪੰਜਾਬ (ਭਾਰਤੀ ਪੰਜਾਬ), ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਤੇ ਤੀਜ਼ੇ ਪੰਜਾਬ (ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰਹਿਣ ਵਾਲੇ ਪੰਜਾਬੀ) ਤੋਂ ਉਚੇਚੇ ਤੌਰ `ਤੇ ਪੁੱਜੇ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਆਪਣੇ ਵਿਚਾਰ ਰੱਖੇ।ਸਮਾਗਮ ਦੌਰਾਨ ਦੁਨੀਆਂ ਭਰ ਵਿੱਚ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਅਤੇ ਖ਼ਾਸ ਕਰ ਕੇ ਪੰਜਾਬੀ ਬੋਲੀ, ਗੁਰਮੁਖੀ, ਸ਼ਾਹਮੁਖੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਕਾਨਫ਼ਰੰਸ ਦੀ ਸਟੇਜ਼ ਦੀ ਸ਼ਾਨ ਵਧਾਉਣ ਵਾਸਤੇ ਡਾ. ਹਰਜਿੰਦਰ ਸਿੰਘ ਦਿਲਗੀਰ ਨਾਰਵੇ, ਤ੍ਰਿਵੇਦੀ ਸਿੰਘ (ਯੂ.ਕੇ), ਦਲਬੀਰ ਸਿੰਘ ਕਥੂਰੀਆ (ਕਨੇਡਾ), ਗੁਰਚਰਨ ਸਿੰਘ ਬਣਵੈਤ (ਕੈਨੇਡਾ), ਕੇਸਰ ਸਿੰਘ ਧਾਲੀਵਾਲ (ਯੂ.ਕੇ), ਜਰਨੈਲ ਸਿੰਘ (ਕੈਨੇਡਾ) ਆਦਿ ਮੌਜ਼ੂਦ ਸਨ।ਕਾਨਫ਼ਰੰਸ ਵਿਚ ਮੀਆਂ ਆਸਿਫ਼, ਮੀਆਂ ਰਸ਼ੀਦ, ਸੁਹੇਲ ਮੁਮੋਕਾ, ਇਰਫ਼ਾਨ ਪੰਜਾਬੀ, ਡਾਕਟਰ ਖ਼ਾਕਾਨ ਹੈਦਰ ਗ਼ਾਜ਼ੀ (ਡਾਇਰੈਕਟਰ ਪਿਲਾਕ), ਪ੍ਰੋ. ਡਾਕਟਰ ਜਮੀਲ ਅਹਿਮਦ ਪਾਲ, ਇਲੀਆਸ ਘੁੰਮਣ, ਪ੍ਰੋ. ਡਾਕਟਰ ਅਕਬਰ ਗ਼ਾਜ਼ੀ, ਕਾਂਜੀ ਰਾਮ (ਚੇਅਰਮੈਨ ਪੰਜਾਬ ਹਿੰਦੂ ਕੌਂਸਲ), ਜ਼ਾਹਿਰ ਭੱਟੀ, ਹੁਸੈਨ ਭੱਟੀ, ਬੀਨਸ਼ ਫ਼ਾਤਿਮਾ (ਡਾਇਰੈਕਟਰ ਜਨਰਲ ਪਿਲਾਕ) ਤੇ ਸ਼ਫ਼ਾਤ ਅਲੀ (ਡਿਪਟੀ ਡਾਇਰੈਕਟਰ ਪਿਲਾਕ) ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਸਮਾਗਮ ਵਿੱਚ ਸਟੇਜ਼ ਮੀਆਂ ਆਸਿਫ਼ ਅਤੇ ਯੂਸਫ਼ ਪੰਜਾਬੀ ਨੇ ਸੰਭਾਲੀ।ਕਾਨਫ਼ਰੰਸ ਦਾ ਇੰਤਜ਼ਾਮ `ਪੰਜਾਬੀ ਮੁਹਾਜ਼` ਪਾਕਿਸਤਾਨ ਅਤੇ `ਵਿਸ਼ਵ ਪੰਜਾਬੀ ਸਭਾ` ਕੈਨੇਡਾ ਵੱਲੋਂ ਕੀਤਾ ਗਿਆ ਸੀ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …