ਪਹਿਲੇ ਦਿਨ 16 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼ਾਤ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – 17 ਮਾਰਚ ਨੂੰ ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਹੋ ਰਹੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਕਾਗਜ਼ਾਤ ਭਰਨ ਦੇ ਪਹਿਲੇ ਦਿਨ 16 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ।ਲੋਕ ਸੰਪਰਕ ਵਿਭਾਗ ਵਲੋਂ ਜਾਰੀ ਮੀਡੀਆ ਬਿਆਨ ਅਨੁਸਾਰ ਕੱਲ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਅਤੇ ਇਸ ਮਗਰੋਂ ਕਾਗਜ਼ਾਂ ਦੀ ਪੜਤਾਲ ਕਰਕੇ ਉਮੀਦਵਾਰਾਂ ਨੂੰ ਸਬੰਧਤ ਕਮੇਟੀ ਵੱਲੋਂ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ।ਕਮੇਟੀ ਮੈਂਬਰ ਅੰਮ੍ਰਿਤਪਾਲ ਸਿੰਘ ਕੋਲ ਅੱਜ ਪ੍ਰਧਾਨਗੀ ਲਈ ਰਜਿੰਦਰ ਰਿਖੀ, ਰਾਜੇਸ਼ ਗਿੱਲ, ਅਨਿਲ ਸਿੰਘ ਨੇ ਕਾਗਜ਼ ਦਾਖਲ ਕੀਤੇ, ਜਦਕਿ ਜਨਰਲ ਸਕੱਤਰ ਦੇ ਅਹੁੱਦੇ ਲਈ ਦਵਿੰਦਰ ਸਿੰਘ ਭੰਗੂ, ਮਨਿੰਦਰ ਸਿੰਘ ਮੌਂਗਾ ਅਤੇ ਸਰਵਨਜੀਤ ਸਿੰਘ ਨੇ ਕਾਗਜ਼ ਭਰੇ।ਸਕੱਤਰ ਦੇ ਅਹੁੱਦੇ ਲਈ ਸਤੀਸ਼ ਸ਼ਰਮਾ ਤੇ ਹਰਪਾਲ ਸਿੰਘ ਭੰਗੂ, ਜੁਇੰਟ ਸਕੱਤਰ ਲਈ ਨਰਿੰਦਰ ਸਿੰਘ ਤੇ ਰਮਨ ਸ਼ਰਮਾ, ਸੀਨੀਅਰ ਵਾਇਸ ਪ੍ਰਧਾਨ ਲਈ ਜਤਿੰਦਰ ਸਿੰਘ ਤੇ ਜਸਵੰਤ ਸਿੰਘ ਜੱਸ, ਜੂਨੀਅਰ ਵਾਇਸ ਪ੍ਰਧਾਨ ਲਈ ਕਿਸ਼ਨ ਸਿੰਘ ਤੇ ਵਿਪਨ ਕੁਮਾਰ ਰਾਣਾ ਨੇ ਕਾਗਜ਼ ਭਰੇ, ਜਦਕਿ ਖਜ਼ਾਨਚੀ ਲਈ ਕਮਲ ਕਿਸ਼ੋਰ ਅਤੇ ਕੁਲਬੀਰ ਸਿੰਘ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਕੁੱਝ ਪੱਤਰਕਾਰਾਂ ਦੀ ਮੰਗ ‘ਤੇ ਇਹ ਵੀ ਫੈਸਲਾ ਕੀਤਾ ਕਿ ਜਿੰਨਾ ਪੱਤਰਕਾਰਾਂ ਨੇ ਵੋਟ ਲਈ ਅਪਲਾਈ ਕੀਤਾ ਸੀ ਅਤੇ ਉਹ ਵੋਟਰ ਬਣਨ ਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਪਰ ਕਿਸੇ ਕਾਰਨ ਉਨਾਂ ਦੀ ਵੋਟ ਨਹੀਂ ਬਣ ਸਕੀ, ਉਹ ਆਪਣਾ ਦਾਅਵਾ 13 ਮਾਰਚ ਨੂੰ ਸਵੇਰੇ 10.00 ਤੋਂ 12.00 ਵਜੇ ਤੱਕ ਕਮੇਟੀ ਮੈਂਬਰਾਂ ਅੱਗੇ ਸਬੂਤਾਂ ਸਮੇਤ ਰੱਖ ਸਕਦੇ ਹਨ, ਜਿਸ ਅਧਾਰ ‘ਤੇ ਵੋਟ ਦਾ ਫੈਸਲਾ ਕਰ ਲਿਆ ਜਾਵੇਗਾ।