ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ) – ਪਦਮ ਸ਼੍ਰੀ ਅਲੰਕ੍ਰਿਤ ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਸ਼੍ਰੀਮਤੀ ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪਿੰਦਰ ਵਾਲੀਆ ਸਕੂਲ ਦੇ ਪ੍ਰਬੰਧਕ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਅਗਵਾਈ ਹੇਠ ਸਕੂਲ ਨੇ 9 ਤੇ 10 ਮਾਰਚ ਨੂੰ ਕੈਂਟ ਬ੍ਰਾਂਚ ਵਿੱਚ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਇੱਕ ਫਨ ਫੇਅਰ FIESTA ਦਾ ਆਯੋਜਨ ਕੀਤਾ ।
ਫਨ ਫੇਅਰ FIESTA ਵਿੱਚ ਡੀ.ਏ.ਵੀ ਦੇ ਉਭਰਦੇ ਸਿਤਾਰਿਆਂ ਨੇ ਉਤਸ਼ਾਹ ਨਾਲ ਭਰਪੂਰ ਅਤੇ ਸਭ ਨੂੰ ਆਨੰਦਿਤ ਕਰ ਦੇਣ ਵਾਲਾ ਜਸ਼ਨ ਪੇਸ਼ ਕੀਤਾ।ਯੂ.ਕੇ.ਜੀ ਅਤੇ ਜਮਾਤ ਤੀਸਰੀ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਮਨਮੋਹਕ ਡਾਂਸਾਂ ਨੇ ਪੂਰਾ ਕੈਂਪਸ ਜੀਵੰਤ ਕਰ ਦਿੱਤਾ ।
ਲਾਈਵ ਪ੍ਰਦਰਸ਼ਨਾਂ ਤੋਂ ਇਲਾਵਾ ਹੋਰ ਆਕਰਸ਼ਨ ਜੈਅੰਟ ਵ੍ਹੀਲ, ਰੋਲਰ ਕੋਸਟਰ, ਡਰੈਗਨ ਰਾਈਡ, ਸਿੰਧਬਾਦ ਅਤੇ ਹੋਰ ਬਹੁਤ ਸਾਰੇ ਰੋਮਾਂਚਕ ਮਨੋਰੰਜਨ ਸਨ, ਜੋ ਹਰ ਕਿਸੇ ਲਈ ਸਾਹਸ ਅਤੇ ਆਕਰਸ਼ਨ ਦਾ ਕੇਂਦਰ ਸਨ।ਫਨ ਫੇਅਰ ਵਿੱਚ ਕਈ ਤਰ੍ਹਾਂ ਦੇ ਖਾਣੇ ਦੇ ਸਟਾਲ ਲਗਾਏ ਗਏ ਸਨ, ਜਿਸ ਦਾ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਨੇ ਆਨੰਦ ਮਾਣਿਆ।
ਮੁੱਖ ਮਹਿਮਾਨ ਮਨਮੋਹਨ ਸਿੰਘ ਔਲਖ ਐਸ.ਪੀ ਇਨਵੈਸਟੀਗੇਸ਼ਨ ਮਾਨਸਾ ਨੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਛੋਟੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਸਖ਼ਤ ਮਿਹਨਤ ਦੀ ਲੋੜ ਹੰੁਦੀ ਹੈ।ਛੋਟੇ-ਛੋਟੇ ਬੱਚਿਆਂ ਨੂੰ ਸਟੇਜ਼ `ਤੇ ਪੇਸ਼ਕਾਰੀ ਕਰਦੇ ਦੇਖ ਕੇ ਉਹਨਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਇਸ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੂਰੀ ਟੀਮ ਨੂੰ ਉਤੱਮਤਾ ਦੇ ਸਿਖ਼ਰ `ਤੇ ਪਹੰੁਚਣ ਲਈ ਆਸ਼ੀਰਵਾਦ ਦਿੱਤਾ।
ਹਾਜ਼ਰ ਹੋਰ ਮਹਿਮਾਨਾਂ ਵਿੱਚ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨਗਰ ਨਿਗਮ, ਹੇਮੰਤ ਸ਼ਰਮਾ ਵਧੀਕ ਸੁਪਰੀਡੈਂਟ ਸੈਂਟਰਲ ਜੇਲ੍ਹ ਕਪੂਰਥਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਰਿਚਾ ਅਗਨੀਹੋਤਰੀ, ਸਹਾਇਕ ਇਨਸਪੈਕਟਰ, ਪੁਲਿਸ ਜਨਰਲ ਏ.ਜੀ.ਆਈ ਕ੍ਰਾਈਮ ਜ਼ੋਨ ਅਤੇ ਡਾ. ਸਵਿੰਦਰ ਸਿੰਘ ਡਾਇਰੈਕਟਰ ਮਾਨਸਿਕ ਹਸਪਤਾਲ ਅੰਮ੍ਰਿਤਸਰ ਵੀ ਸ਼ਾਮਲ ਹੋਏ ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਇਸ ਫੇਅਰ ਨੂੰ ਸ਼ਾਨਦਾਰ ਤੇ ਯਾਦਗਾਰ ਬਣਾਉਣ ਲਈ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ।