Saturday, December 21, 2024

ਸਰਪੰਚ ਪਾਲੀ ਕਮਲ ਨੇ ਗਾਇਕ ਅੰਗਰੇਜ਼ ਮੱਲ੍ਹੀ ਦਾ ਕੀਤਾ ਸਨਮਾਨ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਿਤ ਗਾਇਕ ਅੰਗਰੇਜ਼ ਮੱਲ੍ਹੀ ਦਾ ਅੱਜ ਸੀਨੀਅਰ ਅਕਾਲੀ ਆਗੂ ਪਾਲੀ ਕਮਲ ਦੀ ਰਿਹਾਇਸ਼ ਪਿੰਡ ਉਭਾਵਾਲ ਵਿਖੇ ਆਉਣ ‘ਤੇ ਭਰਵਾਂ ਸਵਾਗਤ ਕੀਤਾ ਗਿਆ।ਸਰਪੰਚ ਪਾਲੀ ਕਮਲ ਉਭਾਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਕ ਅੰਗਰੇਜ਼ ਮੱਲ੍ਹੀ ਬਹੁਤ ਹੀ ਵਧੀਆ ਕਲਾਕਾਰ ਹੈ।ਇਨ੍ਹਾਂ ਦੇ ਗਾਏ ਹੋਏ ਸਦਾਬਹਾਰ ਗੀਤਾਂ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਆ ਰਿਹਾ ਹੈ।ਗਾਇਕ ਅੰਗਰੇਜ਼ ਮੱਲ੍ਹੀ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦਾ ਮਿਹਨਤੀ ਆਗੂ ਵੀ ਹੈ।ਗਾਇਕ ਮੱਲ੍ਹੀ ਵਲੋਂ ਪੰਜਾਬੀ ਸੰਗੀਤ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।ਸਰਪੰਚ ਪਾਲੀ ਕਮਲ ਅਤੇ ਲੋਕ ਕਲਾ ਮੰਚ ਵੈਲਫੇਅਰ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਗਾਇਕ ਅੰਗਰੇਜ ਮੱਲ੍ਹੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …