ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਮਹੀਨਾਵਾਰੀ ਸਨਮਾਨ ਸਮਾਰੋਹ ਅਤੇ ਸਭਿਆਚਾਰਕ ਪ੍ਰੋਗਰਾਮ ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਅਤੇ ਸਤਪਾਲ ਸਿੰਗਲਾ, ਲਾਭ ਸਿੰਘ ਕੈਸ਼ੀਅਰ, ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਗੁਰਦੇਵ ਸਿੰਘ ਭੁਲਰ ਦੀ ਦੇਖ-ਰੇਖ ਹੇਠ ਹੋਇਆ।ਉਨ੍ਹਾਂ ਦੇ ਨਾਲ ਜਗਜੀਤ ਇੰਦਰ ਸਿੰਘ ਚੇਅਰਮੈਨ, ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਗੁੱਡੂ ਸਰਪ੍ਰਸਤ, ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਸੁਰਿੰਦਰ ਪਾਲ ਸਿੰਘ ਸਿਦਕੀ ਪੈ੍ਸ ਸਕੱਤਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।ਭੁਪਿੰਦਰ ਸਿੰਘ ਜਸੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਪਹਿਲਾਂ ਸੰਸਥਾ ਦੇ ਅਕਾਲ ਚਲਾਣਾ ਕਰ ਗਏ ਸਾਥੀਆਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ।ਗੁਰਦੀਪ ਸਿੰਘ ਮੰਗਵਾਲ ਨੇ ਮੈਂਬਰਾਂ ਦਾ ਸਵਾਗਤ ਕੀਤਾ।ਉਪਰੰਤ ਰਾਮ ਲਾਲ ਪਾਂਧੀ ਜਿਲ੍ਹਾ ਸਕੱਤਰ ਅਤੇ ਨਿਹਾਲ ਸਿੰਘ ਮੰਗਵਾਲ ਨੇ ਸਰਕਾਰ ਵੱਲ ਪੈਨਸ਼ਨਰਾਂ ਦੇ ਬਕਾਏ ਬਾਰੇ ਵਿਸਥਾਰ ਪੂਰਵਕ ਦੱਸਿਆ।ਸੱਜਣ ਸਿੰਘ ਪੂਨੀਆ, ਦਰਸ਼ਨ ਸਿੰਘ ਨੌਰਥ, ਰਾਜ ਕੁਮਾਰ ਅਰੋੜਾ, ਰਵਿੰਦਰ ਸਿੰਘ ਗੁੱਡੂ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮਾਰਚ ਮਹੀਨੇ ਵਾਲੇ ਸਾਥੀਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬੱਜ਼ਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਬੰਧੀ ਕੋਈ ਐਲਾਨ ਨਾ ਕਰਨ ਤੇ ਤਿਖੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੀ ਨਿਖੇਧੀ ਕੀਤੀ।
ਓਮ ਪ੍ਰਕਾਸ਼ ਛਾਬੜਾ, ਮਾਸਟਰ ਫ਼ਕੀਰ ਚੰਦ, ਨਿਰੰਜਣ ਸਿੰਘ, ਗਿਆਨ ਚੰਦ ਸਿੰਗਲਾ, ਮੀਤ ਸਕਰੌਦੀ, ਮਹੇਸ਼ ਗਰੋਵਰ ਆਦਿ ਵਲੋਂ ਗੀਤ-ਸੰਗੀਤ ਤੇ ਕਵਿਤਾਵਾਂ ਰਾਹੀਂ ਸ਼ਾਨਦਾਰ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ। ਜਨਮ ਦਿਨ ਵਾਲੇ ਮੈਂਬਰ ਰਾਜ ਕੁਮਾਰ ਅਰੋੜਾ ਸਮੇਤ, ਰਘਬੀਰ ਸਿੰਘ, ਜੋਗਾ ਸਿੰਘ, ਅਵਿਨਾਸ਼ ਸ਼ਰਮਾ, ਜਸਪਾਲ ਸ਼ਰਮਾ, ਬਲਦੇਵ ਸਿੰਘ, ਮਹਿੰਦਰ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਪਵਨ ਕੁਮਾਰ ਸਿੰਗਲਾ, ਜੀਤਨ ਕੁਮਾਰ, ਜਵਾਹਰ ਲਾਲ ਵਰਮਾ, ਬਾਬਾ ਹਰਦਿਆਲ ਸਿੰਘ, ਮਾਸਟਰ ਜਸਦੇਵ ਸਿੰਘ, ਚਰਨਜੀਤ ਸਿੰਘ, ਮੁਕੇਸ਼ ਕੁਮਾਰ, ਚਮਕੌਰ ਸਿੰਘ, ਕੇਵਲ ਸਿੰਘ, ਰਾਮ ਪ੍ਰਕਾਸ਼ ਸਿੰਘ, ਸਰਦਾਰਾ ਸਿੰਘ, ਵਿਜੈ ਸਿਆਲ ਅਤੇ ਸੰਸਥਾ ਦੇ ਨਵੇਂ ਬਣੇ ਮੈਂਬਰ ਬਲਬੀਰ ਸਿੰਘ ਰਤਨ ਤੇ ਸਤਨਾਮ ਸਿੰਘ ਨੂੰ ਪ੍ਰਬੰਧਕਾਂ ਤੇ ਹੋਰਾਂ ਵਲੋਂ ਗਿਫ਼ਟ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ
ਇਸ ਮੌਕੇ ਤੇ ਜਰਨੈਲ ਸਿੰਘ ਲੁਬਾਣਾ, ਗੁਰਦੇਵ ਸਿੰਘ ਲੂੰਬਾ, ਪੀ.ਸੀ ਬਾਘਾ, ਬਲਦੇਵ ਰਾਜ ਮਦਾਨ, ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ, ਕਿਸ਼ੋਰੀ ਲਾਲ, ਕਰਨੈਲ ਸਿੰਘ ਸੇਖੋਂ, ਲਾਲ ਚੰਦ ਸੈਣੀ, ਸੁਰਿੰਦਰ ਪਾਲ ਗਰਗ, ਸ਼ੇਰ ਸਿੰਘ ਬਾਲੇਵਾਲ, ਬਹਾਦਰ ਸਿੰਘ, ਮੂਲ ਚੰਦ, ਚਮਕੌਰ ਸਿੰਘ, ਗੋਬਿੰਦਰ ਸ਼ਰਮਾ, ਦਵਿੰਦਰ ਕੁਮਾਰ ਜਿੰਦਲ, ਕੌਂਸਲ ਸ਼ਰਮਾ ਕੋਚ, ਗਿਰਧਾਰੀ ਲਾਲ, ਭਜਨ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਪੈਨਸ਼ਨਰ ਸਾਥੀ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …