ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਆਰਟ ਗੈਲਰੀ ਵਲੋਂ ਆਪਣੇ 100ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਤਹਿਤ ਪ੍ਰਸਿਧ ਆਰਟਿਸਟ ਅੰਜ਼ਲੀ ਅਰੁਣ ਭਾਵਸੇ ਵਲੋਂ ਪ੍ਰਦਰਸ਼ਨੀ ਲਗਾਈ ਗਈ।ਉਹ ਨਾਗਪੁਰ (ਮਹਾਰਾਸ਼ਟਰਾ) ਤੋਂ ਉਚੇਚੇ ਤੋਰ ‘ਤੇ ਆਰਟ ਪ੍ਰਦਰਸ਼ਨੀ ਲਗਾਉਣ ਲਈ ਆਏ ਹਨ।ਇਹਨਾਂ ਦਾ ਸਾਰਾ ਕੰਮ ਡਰਾਇੰਗ ਵਿੱਚ ਹੈ।ਆਨਰੇਰੀ ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦਸਿਆ ਕਿ ਇਹ ਆਰਟਿਸ ਕਾਫੀ ਲੰਬੇ ਸਮੇ ਤੋਂ ਆਰਟ ਨਾਲ ਜੁੜੇ ਹੋਏ ਹਨ।ਉਨਾਂ ਵਲੋਂ ਆਪਣੇ 37 ਕਲਾਕ੍ਰਿਤਾਂ ਨੂੰ ਆਰਟ ਗੇਲਰੀ ਵਿਖੇ ਪ੍ਰਦਸ਼ਿਤ ਕੀਤਾ ਗਿਆ।ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਆਰਟ ਗੈਲਰੀ ਦੇ ਸੈਕਟਰੀ ਵਿਜ਼ੁਅਲ ਆਰਟ ਸੁਖਪਾਲ ਸਿੰਘ ਨੇ ਕੀਤਾ।ਉਹਨਾਂ ਨੇ ਪ੍ਰਦਰਸ਼ਿਤ ਕੰਮ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਇਹ ਆਰਟਿਸਟ 3 ਐਵਾਰਡ ਅਤੇ ਲਲਿਤ ਕਲਾਂ ਅਕਾਦਮੀ ਵਲੋਂ 1 ਗੋਲ੍ਡ ਮੈਡਲ ਜੇਤੂ ਹਨ।ਇਹਨਾਂ ਦੇ ਸਾਰੇ ਕੰਮ ਮਨੁੱਖੀ ਦਿਮਾਗ ਨਾਲ ਸੰਬਧਿਤ ਹਨ।ਇਸ ਮੋਕੇ ਵੱਖ-ਵੱਖ ਕਲਾਕਾਰ ਅਤੇ ਆਰਟ ਪ੍ਰੇਮੀ ਪ੍ਰਦਰਸ਼ਨੀ ਵੇਖਣ ਲਈ ਪਹੁੰਚੇ।ਜਿਨ੍ਹਾਂ ਵਿੱਚ ਨਰਿੰਦਰ ਸਿੰਘ, ਧਰਮਿੰਦਰ ਸ਼ਰਮਾ, ਅਰਵਿੰਦਰ ਚਮਕ, ਕੁਲਵੰਤ ਸਿੰਘ ਆਦਿ ਸ਼ਾਮਲ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …