Saturday, August 2, 2025
Breaking News

ਐਨ.ਐਚ.ਪੀ.ਸੀ ਅਤੇ ਸਲਾਈਟ ਵਿਚਕਾਰ ਹੋਇਆ ਸਮਝੌਤਾ

ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਐਨ.ਐਚ.ਪੀ.ਸੀ ਦੇ ਚੰਡੀਗੜ੍ਹ ਖੇਤਰੀ ਦਫਤਰ ਵਿਖੇ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਅਤੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੌਂਗੋਵਾਲ ਵਿਚਕਾਰ ਐਮ.ਓ.ਯੂ `ਤੇ ਹਸਤਾਖਰ ਕੀਤੇ ਗਏ ਹਨ।ਸਲਾਇਟ ਦੇ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਨੇ ਐਨ.ਐਚ.ਪੀ.ਸੀ ਦੇ ਕਾਰਜ਼ਕਾਰੀ ਨਿਰਦੇਸ਼ਕ ਨਿਰਮਲ ਸਿੰਘ ਅਤੇ ਇੰਡ. ਦੇ ਡਾਇਰੈਕਟਰ ਡਾ. ਅਮਿਤ ਕਾਂਸਲ, ਪ੍ਰੋ. ਸੁਰਿੰਦਰ ਸਿੰਘ ਡੀਨ (ਆਰ.ਐਂਡ.ਸੀ), ਹਰੀ ਮੋਹਨ ਅਰੋੜਾ ਰਜਿਸਟਰਾਰ ਸਲਾਇਟ ਲੌਂਗੋਵਾਲ ਅਤੇ ਅਨੁਰਾਗ ਚੌਧਰੀ ਗਰੁੱਪ ਸੀਨੀਅਰ ਮੈਨੇਜਰ ਐਮ.ਐਸ, ਰੂਬੀ ਰੈਨਾ ਜਨਰਲ ਮੈਨੇਜਰ (ਕਾਨੂੰਨ ਅਤੇ ਮਨੁੱਖੀ ਅਧਿਕਾਰ) ਈ.ਡੀ ਜੀ.ਐਮ.ਜੀ.ਐਸ.ਐਮ ਐਨ.ਐਸ.ਪੀ.ਸੀ ਚੰਡੀਗੜ੍ਹ ਚੰਡੀਗੜ੍ਹ ਦੀ ਮੌਜ਼ੂਦਗੀ ਵਿੱਚ ਇਹ ਸਮਝੌਤਾ ਹੋਇਆ।ਮੈਮੋਰੰਡਮ ਅਨੁਸਾਰ ਐਨ.ਐਸ.ਪੀ.ਸੀ 11.50 ਲੱਖ ਰੁਪਏ ਦੇ “ਸਮਾਰਟ ਸਾਈਕਲ ਵਨ ਸਾਈਕਲ ਸ਼ਅਰਿੰਗ ਸਿਸਟਮ” ਨਾਮਕ ਇੱਕ ਪ੍ਰੋਜੈਕਟ ਨੂੰ ਡੀਨ (ਆਰ.ਐਂਡ.ਸੀ) ਡਾ. ਮਨੋਜ ਗੋਇਲ ਕਨਵੀਨਰ ਅਤੇ ਡਾ. ਗੁਲਸ਼ਨ ਜਾਵਾ, ਸ਼੍ਰੀਮਤੀ ਪ੍ਰੀਤਪਾਲ ਕੌਰ ਬੁੱਟਰ ਅਤੇ ਜੁਝਾਰ ਸਿੰਘ ਮੈਂਬਰ ਦੀ ਪ੍ਰਧਾਨਗੀ ਹੇਠ ਸਪਾਂਸਰ ਕਰੇਗੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …