ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਿਤ ਮੰਚ ਸੰਚਾਲਕ ਅਤੇ ਗਾਇਕ ਉੱਪਲੀ ਸੰਗਰੂਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦ ਉਨ੍ਹਾਂ ਦੇ ਮਾਤਾ ਸਰਦਾਰਨੀ ਸੁਰਜੀਤ ਕੌਰ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਜੀਨੀਅਰ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ਼ ਸੰਗਰੂਰ ਸ਼਼੍ਰੋਮਣੀ ਅਕਾਲੀ ਦਲ, ਰਜਿੰਦਰ ਦੀਪਾ ਹਲਕਾ ਇੰਚਾਰਜ਼ ਸੁਨਾਮ ਸ਼਼੍ਰੋਮਣੀ ਅਕਾਲੀ ਦਲ, ਚਮਕੌਰ ਸਿੰਘ ਸ਼ਾਹਪੁਰ ਪ੍ਰਧਾਨ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ, ਮੱਖਣ ਸਿੰਘ ਸ਼ਾਹਪੁਰ, ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ, ਮਾਸਟਰ ਗੁਰਪ੍ਰੀਤ ਸਿੰਘ ਟੋਨੀ ਆਮ ਆਦਮੀ ਪਾਰਟੀ, ਜੱਸਾ ਸਿੰਘ, ਉਧਮ ਸਿੰਘ, ਪ੍ਰਧਾਨ ਭੋਲਾ ਸਿੰਘ, ਗੁਰਦੀਪ ਸਿੰਘ ਮਾਨ, ਪੰਮਾ ਸਿੰਘ, ਨਿੱਕਾ ਮਿਸਤਰੀ, ਚਰਨਜੀਤ ਲਾਲੀ ਸਟੂਡੀਓ, ਪੂਰਨ ਸਿੰਘ ਪੁਰੀ, ਜੀਤੀ ਬਾਬਾ ਬੀਰ ਕਲਾਂ, ਨਗਰ ਨਿਵਾਸੀ, ਸਮੂਹ ਪੱਤਰਕਾਰ ਭਾਈਚਾਰਾ ਚੀਮਾ, ਸਮੂਹ ਸਾਹਿਤਕਾਰ, ਲੇਖਕ ਅਤੇ ਇਲਾਕਾ ਨਿਵਾਸੀਆਂ ਵਲੋਂ ਸਵਰਗਵਾਸੀ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਗਾਇਕ ਕੁਲਵੰਤ ਉੱਪਲੀ ਸੰਗਰੂਰ ਨਾਲ ਹਮਦਰਦੀ ਪ੍ਰਗਟ ਕੀਤੀ।
ਜੀਤੀ ਬਾਬਾ ਵੀਰ ਕਲਾ ਨੇ ਦੱਸਿਆ ਕਿ ਮਾਤਾ ਜੀ ਦੀ ਨਮਿਰਤ ਸ਼ਰਧਾਂਜਲੀ ਸਮਾਗਮ 19 ਮਾਰਚ ਨੂੰ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸੁਨਾਮ ਰੋਡ ਸੰਗਰੂਰ ਵਿਖੇ 12:30 ਤੋਂ 1:00 ਵਜੇ ਤੱਕ ਹੋਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …