Saturday, December 21, 2024

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੇ ਸਰਵ ਸੁੱਖ ਸਾਂਤੀ ਲਈ ਸ੍ਰੀ ਸੁੰਦਰਕਾਂਡ ਦੇ ਪਾਠ ਕਰਵਾਏ

ਸੰਗਰੂਰ, 18 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਬਨਾਸਰ ਬਾਗ ਵਿਖੇ ਸਮਾਜ ਵਿੱਚ ਸੁੱਖ-ਸ਼ਾਂਤੀ, ਭਾਈਚਾਰਕ ਸਾਂਝ, ਸੀਨੀਅਰ ਸਿਟੀਜ਼ਨ ਦੀ ਨਿਰੋਈ ਸਿਹਤ ਅਤੇ ਖੁਸਨੁਮਾ ਜ਼ਿੰਦਗੀ ਲਈ ਹਰ ਸਾਲ ਦੀ ਤਰ੍ਹਾਂ ਧਾਰਮਿਕ ਸਮਾਗਮ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਨਰਵਿੰਦਰ ਸਿੰਘ ਕੌਸ਼ਲ, ਚੇਅਰਮੈਨ ਇੰਜਨੀਅਰ ਪ੍ਰਵੀਨ ਬਾਂਸਲ, ਜਨਰਲ ਸਕੱਤਰ ਜਗਜੀਤ ਸਿੰਘ, ਵਿੱਤ ਸਕੱਤਰ ਸ਼ਕਤੀ ਮਿੱਤਲ, ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਗੁਪਤਾ, ਰਾਜ ਕੁਮਾਰ ਅਰੋੜਾ, ਗੁਰਿੰਦਰਜੀਤ ਸਿੰਘ ਵਾਲੀਆ, ਨਰਾਤਾ ਰਾਮ ਸਿੰਗਲਾ ਅਤੇ ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਬਾਲ ਕਿਸ਼ਨ ਸ਼ਰਮਾ, ਸੁਧੀਰ ਵਾਲੀਆ ਅਤੇ ਸਰਪ੍ਰਸਤ ਬਲਦੇਵ ਸਿੰਘ ਗੋਸਲ ਦੀ ਦੇਖ-ਰੇਖ ਵਿੱਚ ਬੜੀ ਸ਼ਰਧਾ ਅਤੇ ਉਤਸਾਹ ਨਾਲ ਕਰਵਾਏ ਗਿਆ।ਇਸ ਦੌਰਾਨ ਸੁੰਦਰਕਾਂਡ ਦੇ ਪਾਠ ਕਰਵਾਏ ਗਏ।ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼ ਨੇ ਦੱਸਿਆ ਕਿ ਪਵਿੱਰ ਜੋਤੀ ਪੂਜਨ ਅਤੇ ਸ੍ਰੀ ਗਣੇਸ਼ ਪੂਜਨ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਅਤੇ ਉਨ੍ਹਾਂ ਦੀ ਪਤਨੀ ਪ੍ਰੋਫੈਸਰ ਸੁਨੀਤਾ ਕੋਸ਼ਲ ਉਨ੍ਹਾਂ ਦੇ ਨਾਲ ਚੇਅਰਮੈਨ ਪ੍ਰਵੀਨ ਬਾਂਸਲ, ਪ੍ਰਿੰਸੀਪਲ ਉਰਮਿਲਾ ਬਾਂਸਲ, ਸਾਬਕਾ ਪ੍ਰਧਾਨ ਸੁਰੇਸ਼ ਗੁਪਤਾ, ਸ਼ੋਭਾ ਗੁਪਤਾ, ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਲਾਜ ਦੇਵੀ ਅਤੇ ਬਲਦੇਵ ਕਿਸ਼ਨ ਗੁਪਤਾ ਵਲੋਂ ਕੀਤਾ ਗਿਆ।ੲਸ ਉਪਰੰਤ ਪਵਿੱਤਰ ਜੋਤ ਪ੍ਰਚੰਡ ਕਰਨ ਦੀ ਰਸਮ ਸਰਪ੍ਰਸਤ ਬਲਦੇਵ ਸਿੰਘ ਗੋਸ਼ਲ, ਜਗਨਨਾਥ ਗੋਇਲ, ਮਹਾਸਾ ਸੁਰਿੰਦਰ ਪਾਲ ਗੁਪਤਾ, ਇਕਬਾਲ ਸਿੰਘ ਸਕਰੋਦੀ, ਕੁਲਵੰਤ ਸਿੰਘ ਅਕੋਈ, ਰਵਿੰਦਰ ਗੁੱਡੂ ਜਸਪਾਲ ਸ਼ਰਮਾ, ਓ.ਪੀ ਖਿੱਪਲ, ਲਾਲ ਚੰਦ ਸੈਣੀ ਵਲੋਂ ਅਦਾ ਕੀਤੀ ਗਈ।ਅਚਾਰਿਆ ਬਿਰਜੇਸ਼ਵਰ ਵਲੋਂ ਸ੍ਰੀ ਸੁੰਦਰਕਾਂਡ ਦੇ ਪਾਠ ਬੜੀ ਵਿਧੀ ਨਾਲ ਕੀਤਾ ਗਿਆ ਅਤੇ ਉਨ੍ਹਾਂ ਨੇ ਬੜੇ ਦੀ ਸੁਚੱਜੇ ਢੰਗ ਨਾਲ ਇਸ ਦੀ ਵਿਆਖਿਆ ਕਰਦੇ ਹੋਏ ਸਮਾਜ ਵਿੱਚ ਸੁੱਖ-ਸ਼ਾਂਤੀ ਅਤੇ ਆਪਸੀ ਪਿਆਰ ਸਦਭਾਵਨਾ ਦਾ ਸੱਦਾ ਦਿੱਤਾ।ਉਨ੍ਹਾਂ ਦਾ ਸਾਥ ਅਵਿਨਾਸ਼ ਸ਼ਰਮਾ, ਨਿਰਮਲ ਸਿੰਘ ਮਾਣਾ, ਸੁਖਦਰਸ਼ ਸਿੰਘ ਢਿੱਲੋਂ, ਵਰਿੰਦਰ ਗੁਪਤਾ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੀ ਪ੍ਰਧਾਨ ਗੋਬਿੰਦਰ ਸ਼ਰਮਾ ਵਲੋਂ ਦਿੱਤਾ ਗਿਆ।ਧਾਰਮਿਕ ਸਮਾਗਮ ਦੌਰਾਨ ਧਾਰਮਿਕ ਭੇਟਾਂ ਦੇ ਨਾਲ ਹਾਜਰੀਨ ਨੂੰ ਨਿਹਾਲ ਕੀਤਾ ਗਿਆ।ਸ੍ਰੀ ਹਨੂੰਮਾਨ ਚਾਲਿਸਾ ਦੇ ਪਾਠ ਕੀਤੇ ਗਏ।ਆਰਤੀ ਉਪਰੰਤ ਪੰਡਿਤ ਬਿਰਜੇਸ਼ਵਰ, ਪ੍ਰਧਾਨ ਨਰਵਿੰਦਰ ਕੌਸ਼ਲ, ਪ੍ਰੋ. ਸੁਨੀਤਾ ਕੋਸ਼ਲ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।
ਜਨਰਲ ਸਕੱਤਰ ਜਗਜੀਤ ਸਿੰਘ ਨੇ ਮੰਚ ਸੰਚਾਲਨ ਦੌਰਾਨ ਕਿਹਾ ਕਿ ਇਹ ਸੰਸਥਾ ਸਮਾਜ, ਲੋਕਾਂ ਅਤੇ ਬਜੁਰਗਾਂ ਦੀ ਭਲਾਈ ਦੇ ਕੰਮ ਕਰ ਰਹੀ ਹੈ।ਹਰ ਸਾਲ ਸਰਵ ਸੁੱਖ ਸਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸੁੰਦਰਕਾਂਡ ਦੇ ਪਾਠ ਕਰਵਾਏ ਜਾਂਦੇ ਹਨ।ਸਮੇਂ-ਸਮੇਂ ਤੇ ਬਜੁਰਗਾਂ ਦੀ ਭਲਾਈ ਲਈ ਮੰਨੋਰੰਜਨ ਦੇ ਸਾਧਨ ਅਤੇ ਨਿਰੋਈ ਸਿਹਤ ਲਈ ਮੈਡੀਕਲ ਕੈਂਪ ਲਗਾਏ ਜਾਂਦੇ ਹਨ।ਹਰ ਮਹੀਨੇ ਦੇ ਆਖਰੀ ਐਤਵਾਰ ਸੀਨੀਅਰ ਸਿਟੀਜ਼ਨ ਦੇ ਜਨਮ ਦਿਨ ਮਨ੍ਹਾ ਕੇ ਸਭਿਆਚਾਰਕ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ।ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾਂਦੇ ਹਨ।ਪ੍ਰਧਾਨ ਨਰਵਿੰਦਰ ਕੌਸ਼ਲ ਨੇ ਸਮੂਹ ਸੀਨੀਅਰ ਸਿਟੀਜ਼ਨ ਦਾ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਸਮੇਂ ਬਜੁਰਗਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ।
ਇਸ ਮੌਕੇ ਤੇ ਕੈਪਟਨ ਅਨਿਲ ਗੋਇਲ, ਗੁਰਜੰਟ ਸਿੰਘ ਸਿੱਧੂ, ਵਰਿੰਦਰ ਗੁਪਤਾ, ਜਗਦੀਸ਼ ਸਿੰਗਲਾ, ਵਿਜੇ ਸਿਆਲ, ਦਵਿੰਦਰ ਗੁਪਤਾ, ਹਰੀਦਾਸ ਸ਼ਰਮਾ, ਮੈਡਮ ਸੰਤੋਸ਼ ਆਨੰਦ ਰੇਖਾ ਗੋਇਲ, ਸੁਨੀਤਾ ਗੋਇਲ, ਲਲੀਤਾ ਲਲਿਤ, ਕੁਲਦੀਪ ਸਿੰਘ ਬਾਗੀ, ਨਿਰਮਲ ਕੌਰ ਬਾਗੀ, ਸ਼ਾਂਤੀ ਹੰਸ, ਓ.ਪੀ ਖਿੱਪਲ, ਸੁਧੀਰ ਵਾਲੀਆ, ਬਲਦੇਵ ਰਾਜ ਮਦਾਨ, ਰਕੇਸ਼ ਗੁਪਤਾ, ਸੁਰਿੰਦਰ ਪਾਲ ਲੀਲਾ, ਏ.ਪੀ ਸਿੰਘ ਬਾਬਾ, ਜੀਤ ਸਿੰਘ ਢੀਂਡਸਾ, ਬਲਦੇਵ ਰਾਜ ਗੁਪਤਾ, ਸੁਖਦੇਵ ਸਿੰਘ ਰਤਨ, ਸੁਭਾਸ਼ ਅਰੋੜਾ, ਮੈਡਮ ਹਰਜੀਤ ਕੌਰ, ਉਸ਼ਾ ਸਚਦੇਵਾ, ਰੀਟਾ ਗੋਇਲ, ਰਮੇਸ਼ ਕੁਮਾਰੀ, ਵਾਸਦੇਵ ਸ਼ਰਮਾ, ਹਰੀਦਾਸ਼ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੱਦੇਦਾਰ ਅਤੇ ਮੈਂਬਰ ਹਾਜਰ ਸਨ।ਆਰਤੀ ਉਪਰੰਤ ਪ੍ਰਸ਼ਾਦ ਅਤੇ ਭੰਡਾਰਾ ਅਟੁੱਟ ਵਰਤਾਇਆ ਗਿਆ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …