ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਐਤਵਾਰ ਨੂੰ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਅਹੁੱਦੇਦਾਰਾਂ ਦੀ ਹੋਈ ਚੋਣ ਵਿੱਚ ਦੋ ਧਿਰਾਂ ‘ਚ ਸਖਤ ਮੁਕਾਬਲਾ ਹੋਇਆ।ਜਿਸ ਦੌਰਾਨ ਕਲੱਬ ਦੇ ਮੌਜ਼ੂਦਾ ਪ੍ਰਧਾਨ ਰਾਜੇਸ਼ ਗਿੱਲ ਮੁੜ ਪ੍ਰਧਾਨ ਚੁਣੇ ਗਏ। ਉਨਾਂ ਨੇ ਵਿਰੋਧੀ ਉਮੀਦਵਾਰ ਜਸਬੀਰ ਸਿੰਘ ਪੱਟੀ ਨੂੰ ਕੇਵਲ 2 ਵੋਟਾਂ ਦੇ ਫਰਕ ਨਾਲ ਹਰਾਇਆ।‘ਦਾ ਅੰਮ੍ਰਿਤਸਰ ਪ੍ਰੈਸ ਕਲੱਬ’ ਦੇ 6 ਜੇਤੂ ਉਮੀਦਵਾਰਾਂ ਵਿੱਚ ਰਾਜੇਸ਼ ਗਿੱਲ ਪ੍ਰਧਾਨ, ਜਸਵੰਤ ਸਿੰਘ ਜੱਸ ਸੀਨੀਅਰ ਮੀਤ ਪ੍ਰਧਾਨ, ਮਨਿੰਦਰ ਸਿੰਘ ਮੋਂਗਾ ਜਨ ਸਕੱਤਰ, ਵਿਪਨ ਰਾਣਾ ਮੀਤ ਪ੍ਰਧਾਨ, ਸਤੀਸ਼ ਸ਼ਰਮਾ ਸਕੱਤਰ ਤੇ ਕਮਲ ਪਹਿਲਵਾਨ ਖਜ਼ਾਨਚੀ ਚੁਣੇ ਗਏ।ਜਦਕਿ ਪੱਟੀ ਗਰੁੱਪ ਦੇ ਰਾਜੀਵ ਸ਼ਰਮਾ ਨੇ ਇੱਕ ਵੋਟ ਦੇ ਫਰਕ ਨਾਲ ‘ਦਾ ਅੰਮ੍ਰਿਤਸਰ ਪ੍ਰੈਸ ਕਲੱਬ’ ਗਰੁੱਪ ਦੇ ਉਮੀਦਵਾਰ ਰਮਨ ਸ਼ਰਮਾ ਨੂੰ ਹਰਾ ਕੇ ਸੰਯੁਕਤ ਸਕੱਤਰ ਦੇ ਅਹੁੱਦੇ `ਤੇ ਜਿੱਤ ਹਾਸਲ ਕੀਤੀ ਹੈ ।ਤਸਵੀਰ ਵਿੱਚ ਚੋਣ ਜਿੱਤਣ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ‘ਦਾ ਅੰਮ੍ਰਿਤਸਰ ਪ੍ਰੈਸ ਕਲੱਬ’ ਦੇ ਜੇਤੂ ੳਮੀਦਵਾਰ ਅਤੇ ਉਨਾਂ ਦੇ ਸਮਰਥਕ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …