ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਸਿਟੀ ਜ਼ਿਮਖਾਨਾ ਕਲੱਬ ਵਲੋਂ ਕਲੱਬ ਪ੍ਰਧਾਨ ਵਿਕਾਸ ਗੋਇਲ ਦੀ ਅਗਵਾਈ ਹੇਠ ਪਰਿਵਾਰਕ ਮਿਲਣੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਵਿਕਰਮ ਜ਼ਿੰਦਲ ਅਤੇ ਡਾ. ਮਾਨਸੀ ਜ਼ਿੰਦਲ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਸੰਗਰੂਰ ਤੋਂ ਆਦਰਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰੋਗਰਾਮ ਵਿੱਚ ਅਦਾਲਤੀ ਪ੍ਰੀਖਿਆ ਪਾਸ ਕਰਨ ਵਾਲੀ ਕਲੱਬ ਮੈਂਬਰ ਗਿਆਨ ਚੰਦ ਦੀ ਪੁੱਤਰੀ ਡਿੰਪਲ ਗਰਗ ਨੂੰ ਸਨਮਾਨਿਤ ਕੀਤਾ ਗਿਆ।ਸੀ.ਏ ਰਾਜੀਵ ਕੁਮਾਰ ਨੂੰ ਲੱਕੀ ਜੋੜੇ ਦਾ ਐਵਾਰਡ ਦਿੱਤਾ ਗਿਆ।
ਇਸ ਮੌਕੇ ਵਿਕਾਸ ਗੋਇਲ, ਕਰੁਣ ਬਾਂਸਲ, ਸੰਦੀਪ ਗਰਗ, ਰਾਜਨ ਹੋਡਲਾ, ਦੀਪਕ ਕਾਂਸਲ, ਸੰਨੀ ਕਾਂਸਲ, ਯੋਗੇਸ਼ ਗਰਗ, ਪ੍ਰੇਮ ਗੁਪਤਾ, ਹਰੀ ਪਰਸ਼ਾਦ, ਸਤਪਾਲ ਬਾਂਸਲ, ਐਡਵੋਕੇਟ ਪ੍ਰਵੀਨ ਜੈਨ, ਗਿਆਨ ਚੰਦ, ਰਾਜੀਵ ਸੀ.ਏ ਚਰਨ ਦਾਸ ਗੋਇਲ, ਚੰਦਰ ਮੋਹਨ ਗਰਗ ਆਦਿ ਮੌਜ਼ੂਦ ਸਨ।