Monday, September 16, 2024

ਲੋਕ ਸੇਵਾ ਸਹਾਰਾ ਕਲੱਬ ਵਲੋਂ 14ਵੇਂ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਵਲੋਂ ਸਮਾਜ ਸੇਵੀ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 14ਵਾਂ ਦੋ ਦਿਨਾ ਦਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਪ੍ਰਿੰਸੀਪਲ ਵਿਕਰਮ ਸ਼ਰਮਾ (ਐਸ.ਏ.ਐਸ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾਂ) ਅਤੇ ਸੰਜੀਵ ਕੁਮਾਰ ਸਿੰਗਲਾ (ਸਿੰਗਲਾ ਕਾਰ ਬਜ਼ਾਰ) ਨੇ ਸਾਂਝੇ ਤੌਰ ‘ਤੇ ਕੀਤਾ।ਕੈਂਪ ਵਿੱਚ ਜਸਵਿੰਦਰ ਧੀਮਾਨ ਕਾਂਗਰਸੀ ਆਗੂ ਜਤਿੰਦਰਜੀਤ ਸਿੰਘ ਮਾਨਸ਼ਾਹੀਆ, ਡਾਕਟਰ ਸੁਰੇਸ਼ ਕੁਮਾਰ, ਚਮਕੌਰ ਸਿੰਘ ਚਾਂਗਲੀ, ਸੁਭਾਸ਼ ਚੰਦ ਜੇ.ਈ ਤੇ ਕ੍ਰਿਸ਼ਨ ਕੁਮਾਰ ਲੇਬਰ ਇੰਸਪੈਕਟਰ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸੰਸਥਾ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਚੇਅਰਮੈਨ ਚਮਕੌਰ ਸਿੰਘ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਬਬਲੀ ਨੇ ਦੱਸਿਆ ਕਿ ਕੈਂਪ ਦੌਰਾਨ ਜਿਥੇ ਛੋਟੀ ਉਮਰ ਤੋਂ ਲੈ ਕੇ 65 ਸਾਲ ਤੱਕ ਦੇ ਲੋਕਾਂ ਵਿੱਚ ਖੂਨਦਾਨ ਕਰਨ ਦਾ ਜਨੂੰਨ ਸੀ, ਉਥੇ 25 ਦੇ ਕਰੀਬ ਔਰਤਾਂ ਨੇ ਵੀ ਖੂਨਦਾਨ ਕੀਤਾ।ਪ੍ਰਦੀਪ ਕੁਮਾਰ ਬਿੱਟੂ, ਗੁਰਵਿੰਦਰ ਸਿੰਘ ਗੱਗੀ ਅਤੇ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਕੈਂਪ ਦੌਰਾਨ 273 ਯੂਨਿਟ ਖੂਨ ਇਕੱਤਰ ਹੋਇਆ ਤੇ ਸਾਰੇ ਖੂਨਦਾਨੀਆਂ ਲਈ ਦੁੱਧ ਅਤੇ ਕੇਲਿਆਂ ਦਾ ਲੰਗਰ ਲਗਾਇਆ ਗਿਆ।ਸਾਰੇ ਖੂਨਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਲਾਲ ਚੰਦ ਸ਼ਰਮਾ, ਰਾਜਵੰਤ ਸਿੰਘ ਸ਼ਾਹਪੁਰ, ਲਾਭ ਤੇਜ ਸ਼ਰਮਾ, ਗੁਰਚਰਨ ਸਿੰਘ, ਅਮਰਜੀਤ ਸਿੰਘ ਪ੍ਰਧਾਨ (ਬਾਬਾ ਵਿਸ਼ਵਕਰਮਾ ਮੰਦਰ) ਨੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਅਤੇ ਕੈਂਪ ਦੀ ਸਫਲਤਾ ਲਈ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕਮਲਦੀਪ ਸ਼ਰਮਾ, ਅਮਨਦੀਪ ਖਾਨ, ਗੁਰਮੀਤ ਸਿੰਘ ਲਾਡੀ ਸੁਰਿੰਦਰ ਸਿੰਘ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਜੋੜ ਮੇਲੇ ਵਿੱਚ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਡਾਕਟਰ ਚਮਕੌਰ ਸਿੰਘ ਛਾਜਲਾ, ਤਰਲੋਚਨ ਗੋਇਲ ਪ੍ਰਧਾਨ ਰਾਮਨੌਮੀ ਉਤਸਵ ਵੈਲਫੇਅਰ ਸੁਸਾਇਟੀ, ਵਿਨੋਦ ਗਰਗ, ਅਸ਼ੋਕ ਕੁਮਾਰ ਗਰਗ, ਕੁਲਦੀਪ ਕੁਮਾਰ ਗਾਮਾ ਲੈਬ, ਭੀਮ ਸਿੰਘ ਭੂਕਲ, ਹਰਿੰਦਰ ਸਿੰਘ, ਮੋਹਤਮ ਸਿੰਘ, ਭੋਲਾ ਸਿੰਘ, ਚਰਨਾ ਸਰਪੰਚ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਸੁਖਬੀਰ ਸਿੰਘ ਬਲਾਕ ਸੰਮਤੀ, ਗੁਰਪ੍ਰੀਤ ਸਿੰਘ ਫਲੇੜਾ, ਮਿਸਤਰੀ ਮਿੱਠੂ ਸਿੰਘ, ਰਾਜ ਸਿੰਘ ਸੀਤਲ, ਲਖਵਿੰਦਰ ਖਾਨ, ਖੁਸ਼ੀ ਚੀਮਾਂ, ਭੂਸ਼ਨ ਸ਼ਰਮਾ, ਗੌਰਵ ਚੀਮਾਂ, ਹਰਜੋਤ ਸੇਖੋਂ, ਸਰਵਿੰਦਰ ਸ਼ਰਮਾ, ਪ੍ਰਿੰਸ ਸੇਖੋਂ, ਪੰਕਜ਼ ਸ਼ਰਮਾ ਆਦਿ ਹਾਜ਼ਰ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …