Sunday, December 22, 2024

ਹੋਲੀ ਦਾ ਤਿਉਹਾਰ ਪਾਣੀ ਦੀ ਦੁਰਵਰਤੋਂ ਦੇ ਬਿਨ੍ਹਾਂ ਮਨਾਉਣ ਸ਼ਹਿਰੀ- ਕਮਿਸ਼ਨਰ ਨਗਰ ਨਿਗਮ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਰਲੀਜ਼ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤਿਉਹਾਰ ਨੂੰ ਸਾਫ-ਸੁਥਰੇ ਤਰੀਕੇ ਨਾਲ ਅਤੇ ਬਿਨਾਂ ਪਾਣੀ ਦੀ ਦੁਰਵਰਤੋਂ ਦੇ ਮਨਾਉਣ ਦੀ ਅਪੀਲ ਕੀਤੀ ਹੈ।ਉਹਨਾਂ ਦੱਸਿਆ ਕਿ ਹੋਲੀ ਦਾ ਤਿਉਹਾਰ ਸਾਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਹ ਰੰਗਾਂ ਦਾ ਤਿਉਹਾਰ ਹੈ।ਲੋਕ ਆਪਸੀ ਭੇਦ-ਭਾਵ ਤੋਂ ਉਪਰ ਉਠ ਕੇ ਆਪਣੇ ਸਕੇ ਸਬੰਧੀਆਂ ਆਦਿ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਹਨ।ਪਰ ਕਈ ਵਾਰ ਇਹ ਵੇਖਣ ‘ਚ ਆਇਆ ਹੈ ਕਿ ਹੋਲੀ ਮਨਾਉਣ ਵੇਲੇ ਜਿਥੇ ਪਾਣੀ ਦੀ ਦੁਰਵਰਤੋ ਹੁੰਦੀ ਹੈ, ਉਥੇ ਕਈ ਲੋਕਾਂ ਵਲੋਂ ਕੂੜਾ ਆਦਿ ਵੀ ਸੁੱਟਿਆ ਜਾਂਦਾ ਰੈ ਅਤੇ ਪਾਣੀ ਦੇ ਭਰੇ ਗੁਬਾਰੇ ਵੀ ਮਾਰੇ ਜਾਂਦੇ ਹਨ।ਜਿਸ ਨਾਲ ਸੜਕਾਂ ‘ਤੇ ਸਾਫ-ਸਫਾਈ ਦੀ ਸਮੱਸਿਆ ਆਉਂਦੀ ਹੈ ਅਤੇ ਸੀਵਰੇਜ਼ ਵੀ ਬੰਦ ਹੋ ਜਾਂਦੇ ਹਨ।ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਨੇ ਕਿਹਾ ਕਿ ਹੋਲੀ ਦੇ ਪਵਿੱਤਰ ਤਿਉਹਾਰ ‘ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਸਮੇਂ ਦੀ ਲੋੜ ਹੈ।ਹੋਲੀ ਦਾ ਪਵਿੱਤਰ ਤਿਉਹਾਰ ਵਧੀਆ ਰੰਗਾਂ ਅਤੇ ਫੁੱਲਾਂ ਨਾਲ ਮਨਾਇਆ ਜਾਣਾ ਚਾਹੀਦਾ ਹੈ।ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ `ਤੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸ਼ਹਿਰੀਆਂ ਨੂੰ ਸਹਯੋਗ ਦੀ ਅਪੀਲ ਕੀਤੀ ਅਤੇ ਹੋਲੀ ਦਾ ਤਿਉਹਾਰ ਜੇਵਿਕ ਰੰਗਾਂ ਅਤੇ ਫੁੱਲਾਂ ਦੀ ਹੋਲੀ ਨਾਲ ਮਨਾਇਆ ਜਾਵੇ ਤਾਂ ਜੋ ਸ਼ਹਿਰ ਸਾਫ-ਸੁਥਰਾ ਰਹੇ ਅਤੇ ਪਾਣੀ ਦੀ ਦੁਰਵਰਤੋ ਵੀ ਨਾ ਹੋਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …