ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।ਭਗਤ ਸਿੰਘ ਦੇ ਜੀਵਨ ਅਤੇ ਜੀਵਨ ਦਰਸ਼ਨ ‘ਤੇ ਅਧਾਰਿਤ ਇਕ ਭਾਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪ੍ਰੋ. (ਡਾ.) ਮਨਜਿੰਦਰ ਸਿੰਘ ਮੁਖੀ ਸਕੂਲ ਆਫ ਪੰਜਾਬੀ ਸਟੱਡੀਜ਼ ਅਤੇ ਸੰਸਕ੍ਰਿਤ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਰੋਤ ਵਕਤਾ ਵਜੋਂ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਵਕਤਾ ਦਾ ਨੰਨ੍ਹੇ ਪੌਦੇ ਦੇ ਕੇ ਸੁਆਗਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਨਾਇਕ ਦੇ ਰੂਪ ‘ਚ ਬਹੁਤ ਸਾਰੇ ਦਿਲਾਂ ‘ਚ ਆਪਣੀ ਛਾਪ ਛੱਡੀ।ਕ੍ਰਾਂਤੀਕਾਰੀ ਅਤੇ ਜੋਸ਼ੀਲੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਹਮੇਸ਼ਾਂ ਵੀਰਤਾ ਭਰੇ ਕੰਮਾਂ ਲਈ ਯਾਦ ਕੀਤਾ ਜਾਵੇਗਾ।ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਹੁਤ ਪ੍ਰੇਰਣਾਦਾਇਕ ਹੈ।
ਪ੍ਰੋ. (ਡਾ.) ਮਨਜਿੰਦਰ ਸਿੰਘ ਨੇ ‘ਸ. ਭਗਤ ਸਿੰਘ ਇੱਕ ਚਿੰਤਕ ਵਜੋਂ’ ਵਿਸ਼ੇ ਰਾਹੀਂ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਦਰਸ਼ਨ ਦੇ ਅਣਛੂਹੇ ਪਹਿਲੂਆਂ ‘ਤੇ ਚਾਨਣਾ ਪਾਇਆ ਅਤੇ ਵਿਦਿਆਰਥਣਾਂ ਦੇ ਮਨਾਂ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਕ ਚਿੰਤਨ ਤੋਂ ਜਾਣੂ ਕਰਵਾਇਆ।
ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਅਧਾਰਿਤ ਨੁੱਕੜ ਨਾਟਕ ‘ਪ੍ਰਣਾਮ ਸ਼ਹੀਦਾਂ ਨੂੰ’ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ ਹੈ।ਨਾਟਕ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ‘ਚ ਦੇਸ਼-ਭਗਤੀ ਅਤੇ ਬਹਾਦਰੀ ਦੀ ਭਾਵਨਾ ਦਾ ਸੰਚਾਰ ਕਰਨਾ ਸੀ।ਡਾ. ਅਨੀਤਾ ਨਰੇਂਦਰ ਮੁਖੀ ਹਿੰਦੀ ਵਿਭਾਗ ਨੇ ਮੰਚ ਦਾ ਸੰਚਾਲਨ ਕੀਤਾ।
ਇਸ ਮੌਕੇ ਡਾ. ਸਿਮਰਦੀਪ ਡੀਨ ਅਕਾਦਮਿਕ ਡਾ. ਨਰੇਸ਼ ਕੁਮਾਰ ਡੀਨ ਯੂਥ ਵੈਲਫੇਅਰ, ਡਾ. ਅਨੀਤਾ ਨਰੇਂਦਰ, ਡੀਨ ਕਮਿਊਨੀਟੀ ਡਿਵਲਪਮੈਂਟ, ਮਿਸ ਕਮਾਇਨੀ ਡੀਨ ਡਸਿਪਲਨ ਐਂਡ ਸਟੂਡੈਂਟ ਕਾਊਂਸਲ, ਮਿਸ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ.ਐਸ.ਐਸ ਪ੍ਰੋਗਰਾਮ ਅਫਸਰ ਸਹਿਤ ਕਾਲਜ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥਣਾਂ ਮੌਜ਼ੂਦ ਸਨ।