ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ) – ਜਲ ਸਪਲਾਈ ਅਤੇ ਸੀਵਰੇਜ਼ ਵਿਭਾਗ ਨੇ ਅੱਜ ਤੱਕ ਕੁੱਲ 11 ਕਰੋੜ ਰੁਪਏ ਵਸੂਲੀ ਦਾ ਅੰਕੜਾ ਪਾਰ ਕੀਤਾ ਹੈ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਸਕੱਤਰ ਰਜਿੰਦਰ ਸ਼ਰਮਾ ਦੀ ਰਿਪੋਰਟ ਅਨੁਸਾਰ ਸਰਕਾਰੀ ਵਿਭਾਗਾਂ ਜਿਵੇਂ ਗੁਰੂ ਨਾਨਕ ਹਸਪਤਾਲ, ਈ.ਐਸ.ਆਈ ਹਸਪਤਾਲ, ਲੋਕ ਨਿਰਮਾਣ ਵਿਭਾਗ, ਆਮਦਨ ਕਰ ਵਿਭਾਗ ਅਤੇ ਹੋਰਾਂ ਵੱਲ ਪਾਣੀ ਅਤੇ ਸੀਵਰੇਜ਼ ਦੇ ਲੱਖਾਂ ਬਿੱਲ ਬਕਾਇਆ ਹਨ।ਵਿਭਾਗ ਬਿੱਲਾਂ ਦੀ ਵਸੂਲੀ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।ਜਲ ਸਪਲਾਈ ਅਤੇ ਸੀਵਰੇਜ਼ ਵਿਭਾਗ ਨੇ ਸਰਕਾਰੀ ਮੈਂਟਲ ਹਸਪਤਾਲ ਤੋਂ ਪਾਣੀ ਅਤੇ ਸੀਵਰੇਜ਼ ਦੇ ਬਕਾਏ ਵਜੋਂ 47.72 ਲੱਖ ਰੁਪਏ ਦੀ ਅਦਾਇਗੀ ਪ੍ਰਾਪਤ ਕੀਤੀ, ਜਦਕਿ ਬਿੱਲ ਵਿਚੋਂ ਅਜੇ ਵੀ 10 ਲੱਖ ਰੁਪਏ ਦੀ ਰਾਸ਼ੀ ਦੀ ਵਸੂਲੀ ਹੋਣੀ ਬਾਕੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਅਗਲੇ ਤਿੰਨ ਦਿਨ ਨਗਰ ਨਿਗਮ ਵਿੱਚ ਛੁੱਟੀ ਹੈ, ਪਰ ਫਿਰ ਵੀ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਬਿੱਲਾਂ ਦੀ ਬਕਾਇਆ ਅਦਾਇਗੀ ਸੀ.ਐਫ.ਸੀ ਸੈਂਟਰ ਵਿੱਚ ਹੀ ਲਈ ਜਾਵੇਗੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਛੁੱਟੀ ਹੋਣ ਦੇ ਬਾਵਜ਼ੂਦ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਫੀਲਡ ਵਿੱਚ ਜਾ ਕੇ ਅਤੇ ਦਫ਼ਤਰ ਵਿੱਚ ਬੈਠ ਕੇ ਲੋਕਾਂ ਤੋਂ ਬਕਾਇਆ ਅਦਾਇਗੀਆਂ ਦੀ ਵਸੂਲੀ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਛੁੱਟੀ ਦੇ ਬਾਵਜ਼ੂੂਦ ਪ੍ਰਾਪਰਟੀ ਟੈਕਸ ਅਤੇ ਲਾਇਸੈਂਸ ਫੀਸ ਵੀ ਵਸੂਲੀ ਜਾਵੇਗੀ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …