ਮੇਰੇ ਪਾਪਾ
ਪਾਪਾ ਮੇਰੇ, ਪਾਪਾ ਮੇਰੇ,
ਉੱਠਦੇ ਹਨ ਜਲਦੀ ਸਵੇਰੇ।
ਸੈਰ ਕਰਨ ਉਹ ਜਾਂਦੇ ਨੇ,
ਮੈਨੂੰ ਨਾਲ ਲਿਜਾਂਦੇ ਨੇ।
ਖੂਬ ਅਸੀਂ ਹਾਂ ਕਰਦੇ ਕਸਰਤ,
ਨਹਾ ਕੇ ਪਾਉਂਦੇ ਸਾਫ ਵਸਤਰ।
ਸਾਦਾ ਭੋਜਨ ਖਾਣ ਨੂੰ ਕਹਿੰਦੇ,
ਫਾਸਟ ਫੂਡ ਤੋਂ ਦੂਰ ਨੇ ਰਹਿੰਦੇ।
ਕਹਿੰਦੇ, ਹਰ ਇੱਕ ਨੂੰ ਸਤਿਕਾਰ ਦਿਓ,
ਛੋਟਿਆਂ ਨੂੰ ਵੀ ਪਿਆਰ ਦਿਓ।
ਕਵਿਤਾ 3003202401
ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ,
ਪੈਰਾਡਾਈਜ਼ 2, ਛੇਹਰਟਾ
ਅੰਮ੍ਰਿਤਸਰ।ਮੋ- 9855512677