Friday, July 26, 2024

ਆਓ ਗਿਆਨ ਵਧਾਈਏ

ਪੰਜਾਬ ਸ਼ਬਦ ਪੰਜ+ਆਬ = ਸਤਲੁਜ, ਬਿਆਸ, ਜੇਹਲਮ,ਰਾਵੀ ਤੇ ਚਿਨਾਬ ਤੋਂ ਬਣਿਆ ਹੈ।ਪੰਜਾਬ ਦੇ ਪੰਜ ਦੁਆਬੇ ਹਨ।ਦੋ ਦਰਿਆਂਵਾਂ ਦੇ ਵਿੱਚਕਾਰਲੇ ਇਲਾਕੇ ਨੂੰ ਦੁਆਬ ਕਹਿੰਦੇ ਹਨ।

ਬਿਸਤ ਦੁਆਬ=ਬਿਆਸ ਅਤੇ ਸਤਲੁਜ ਵਿੱਚਕਾਰਲਾ ਇਲਾਕਾ।
ਬਾਰੀ ਦੁਆਬ= ਬਿਆਸ ਅਤੇ ਰਾਵੀ ਵਿੱਚਕਾਰਲਾ ਇਲਾਕਾ।
ਰਚਨਾ ਦੁਆਬ= ਰਾਵੀ ਅਤੇ ਚਿਨਾਬ ਵਿੱਚਕਾਰਲਾ ਇਲਾਕਾ।
ਚੱਜ ਦੁਆਬ= ਚਿਨਾਬ ਅਤੇ ਜੇਹਲਮ ਵਿੱਚਕਾਰਲਾ ਇਲਾਕਾ।
ਸਿੰਧ ਸਾਗਰ ਦੁਆਬ = ਸਿੰਧ ਅਤੇ ਸਾਗਰ ਜੇਹਲਮ ਵਿੱਚਕਾਰਲਾ।
ਪੰਜਾਬ ਦਾ ਕੁੱਲ ਖੇਤਰ 50362 ਵਰਗ ਕਿਲੋਮੀਟਰ ਹੈ।
ਪੰਜਾਬ ਦਾ ਕੁੱਲ ਜੰਗਲੀ ਖੇਤਰ 2442 ਕਿਲੋਮੀਟਰ ਹੈ।
ਪੰਜਾਬ ਵਿੱਚ 2017 ਦੇ ਅੰਕੜਿਆਂ ਅਨੁਸਾਰ ਸਰਕਾਰੀ ਹਸਪਤਾਲਾਂ ਦੀ ਗਿਣਤੀ 98 ਹੈ।
ਪੰਜਾਬ ਵਿੱਚ ਸਰਕਾਰੀ ਡਿਸਪੈਂਸਰੀਆਂ ਦੀ ਗਿਣਤੀ 1409 ਹੈ।
ਪੰਜਾਬ ਦੇ ਕੁੱਲ ਪਿੰਡਾਂ ਦੀ ਗਿਣਤੀ 12581 ਹਨ।
ਪੰਜਾਬ ਦੇ ਕੁੱਲ ਸ਼ਹਿਰ 74 ਹਨ।
ਪੰਜਾਬ ਦੇ ਕੁੱਲ ਬਲਾਕ 150 ਹਨ।
ਪੰਜਾਬ ਦਾ ਰਾਜ ਚਿੰਨ ਅਸ਼ੋਕ ਚੱਕਰ, ਸ਼ੇਰ, ਕਿਰਪਾਨਾਂ ਤੇ ਝੋਨੇ ਦੇ ਸਿੱਟੇ ਹਨ।
ਪੰਜਾਬ ਦਾ ਰਾਜ ਰੁੱਖ ਟਾਹਲੀ/ ਸੀਸ਼ਮ ਹੈ।
ਪੰਜਾਬ ਦਾ ਰਾਜ ਪੰਛੀ ਬਾਜ਼ ਹੈ।
ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ।
ਪੰਜਾਬ ਦਾ ਰਾਜ ਫੁੱਲ ਗਲੇਡੀਓਲਸ ਹੈ।
ਪੰਜਾਬ ਦਾ ਰਾਜ ਫਲ ਅੰਬ ਹੈ।
ਲੇਖ 3003202401

ਦਲਬੀਰ ਸਿੰਘ ਲੌਹੁਕਾ
ਸੇਵਾ ਮੁਕਤ ਲੈਕਚਰਾਰ ਪੰਜਾਬੀ
ਵਾਸੀ ਛੇਹਰਟਾ, ਅੰਮ੍ਰਿਤਸਰ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …