Wednesday, April 17, 2024

ਜੀਵਨ ਸ਼ੈਲੀ, ਯੋਗਾ, ਮੈਡੀਟੇਸ਼ਨ, ਖੇਡਾਂ ਅਤੇ ਸਿਹਤ ਸੰਭਾਲ ਬਾਰੇ ਸ਼ਾਰਟ ਟਰਮ ਕੋਰਸ ਦਾ ਆਯੋਜਨ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਜੀਵਨ ਨੂੰ ਤੰਦਰੁਸਤ ਰੱਖਣ ਨੂੰ ਉਤਸ਼ਾਹਿਤ ਕਰਨ ਅਤੇ ਸਰੀਰਕ ਤੌਰ `ਤੇ ਕਿਰਿਆਸ਼ੀਲ ਰਹਿਣ ਦੀ ਮਹੱਤਤਾ `ਤੇ ਜ਼ੋਰ ਦੇਣ ਦੇ ਉਦੇਸ਼ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਾਈਫ ਸਟਾਈਲ, ਯੋਗਾ, ਮੈਡੀਟੇਸ਼ਨ, ਸਪੋਰਟਸ ਅਤੇ ਹੈਲਥਕੇਅਰ ਵਿਸ਼ੇ `ਤੇ `ਤੇ ਸੱਤ ਰੋਜ਼ਾ ਆਨਲਾਈਨ ਸ਼ਾਰਟ ਟਰਮ ਕੋਰਸ` ਦਾ ਆਯੋਜਨ ਕੀਤਾ ਗਿਆ।
ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਅਤੇ ਦੂਰਅੰਦੇਸ਼ੀ ਸਦਕਾ ਯੂ.ਜੀ.ਸੀ-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਕਰਵਾਏ ਗਏ ਇਸ ਇਸ ਕੋਰਸ ਦੋਰਾਨ ਕੋਰਸ ਕੋਆਰਡੀਨੇਟਰ ਪ੍ਰੋ. ਡਾ. ਸ਼ਿਵੇਤਾ ਸ਼ਿਨੋਏ ਅਤੇ ਐਮ.ਐਮ.ਟੀ.ਟੀ.ਸੀ ਨੂੰ ਉੱਚਾ ਚੁੱਕਣ ਅਤੇ ਵੱਖ-ਵੱਖ ਸਰੀਰਕ ਗਤੀਵਿਧੀਆਂ ਅਤੇ ਤੰਦਰੁਸਤੀ ਅਭਿਆਸਾਂ ਰਾਹੀਂ ਬਿਮਾਰੀਆਂ ਨੂੰ ਰੋਕਣ ਲਈ ਵਿਹਾਰਕ ਸਾਧਨਾਂ ਅਤੇ ਗਿਆਨ ਨਾਲ ਲੈਸ ਕਰਨ `ਤੇ ਜ਼ੋਰ ਦਿੱਤਾ।
ਕੋਰਸ ਦੌਰਾਨ ਵੱਖ-ਵੱਖ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਖੇਡ ਵਿਗਿਆਨ, ਯੋਗਾ, ਮਨੋਵਿਗਿਆਨ, ਪੋਸ਼ਣ ਵਿਗਿਆਨ ਅਤੇ ਹੋਰ ਖੇਤਰਾਂ ਦੇ ਮਾਹਿਰਾਂ ਨੇ ਅਗਵਾਈ ਕੀਤੀ ਅਤੇ ਸਿਹਤਮੰਦ ਜੀਵਨ ਦੇ ਸਿਧਾਂਤ, ਨਿਯਮਤ ਸਰੀਰਕ ਗਤੀਵਿਧੀ ਦੇ ਲਾਭਾਂ ਬਾਰੇ ਵਿਗਿਆਨਕ ਤਰੀਕੇ ਨਾਲ ਦੱਸਿਆ।ਯੋਗ ਵਿਗਿਆਨ ਦੇ ਪ੍ਰਸਿੱਧ ਪ੍ਰੈਕਟੀਸ਼ਨਰ, ਡਾ. ਅਸੀਸ ਗੋਸਵਾਮੀ, ਡਾ. ਲਕਸ਼ਮੀ ਨਿਸ਼ੀਤਾ, ਡਾ. ਤ੍ਰਿਪਤ ਦੀਪ ਸਿੰਘ ਨੇ ਮਾਨਸਿਕ ਸਿਹਤ, ਯੋਗਾ ਅਤੇ ਹੋਰ ਵਿਸ਼ਿਆਂ ਬਾਰੇ ਭਾਸ਼ਣ ਦਿੱਤਾ।

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …