ਸੰਗਰੂਰ, 1 ਅਪ੍ਰੈਲ (ਜਗਸੀਰ ਸਿੰਘ) – ਸਮਾਜ ਸੇਵਾ, ਲੋਕ ਭਲਾਈ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਅਤੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ
ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਅਤੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਦੀ ਪ੍ਰੇਰਣਾ ਸਦਕਾ ਬਾਲਾ ਜੀ ਕੈਮ ਸਲਿਉਸ਼ਨ ਪ੍ਰਾ: ਲਿਮ: ਸੰਗਰੂਰ ਜੋ ਕਿ ਸਮੇਂ ਸਮੇਂ ‘ਤੇ ਵਿੱਦਿਆ ਅਤੇ ਸਿਹਤ ਸਬੰਧੀ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ।
ਇਸੇ ਲੜੀ ਵਜੋਂ ਸ਼੍ਰੀ ਬਾਲਾ ਜੀ ਕੈਮ ਸਲਿਊਸ਼ਨ ਦੇ ਡਾਇਰੈਕਟਰ ਨਵਜੋਤ ਬਾਤਿਸ਼, ਨਵਨੀਤ ਸਿੰਘ ਕੌਸ਼ਲ, ਜਸਪਾਲ ਸਿੰਘ ਗਰਚਾ ਵਲੋਂ ਸਥਾਨਕ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਨੂੰ ਪ੍ਰਧਾਨ ਇੰਜ: ਬਲਦੇਵ ਸਿੰਘ ਗੋਸਲ ਰਾਹੀਂ ਦੋ ਲੱਖ ਰੁਪਏ ਦਾ ਚੈਕ ਅਤੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਬਰਾਂਚ ਸੰਗਰੂਰ ਨੂੰ ਪ੍ਰਸਾਸ਼ਕ ਅਤੇ ਟਰੱਸਟੀ ਪ੍ਰੋ: ਤਰਲੋਚਨ ਸਿੰਘ ਚੀਮਾ ਅਤੇ ਡਾ. ਹਰਜੀਤ ਸਿੰਘ ਅਰੋੜਾ ਰਾਹੀਂ ਢਾਈ ਲੱਖ (2 ਲੱਖ 50 ਹਜ਼ਾਰ) ਰੁਪਏ ਦਾ ਚੈਕ ਸੀ.ਐਸ.ਆਰ ਤਹਿਤ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਦਿੱਤੇ ਗਏ।
ਇਸ ਮੌਕੇ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਜੋ ਕਿ ਸਮਾਜ ਸੇਵੀ ਸੰਸਥਾ ਵਿੱਦਿਆ ਵੰਸ਼ ਦੇ ਵੀ ਚੇਅਰਮੈਨ ਹਨ, ਵਲੋਂ ਆਪਣੇ ਸਾਥੀਆਂ ਨਾਲ ਵੱਖ ਵੱਖ ਸਕੂਲਾਂ ਦਾ ਦੌਰਾ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਅਤੇ ਸਕੂਲਾਂ ਵਿੱਚ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ।ਰਾਜ ਕੁਮਾਰ ਅਰੋੜਾ ਨੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਸ਼ਲਾਘਾ ਕੀਤੀ।
ਉਨ੍ਹਾਂ ਪਿੰਗਲਵਾੜਾ ਸ਼ਾਖਾ ਸੰਗਰੂਰ ਵਲੋਂ ਮਨਾਏ ਗਏ 24ਵੇਂ ਸਥਾਪਨਾ ਦਿਵਸ ‘ਤੇ ਡਾ. ਇੰਦਰਜੀਤ ਕੌਰ, ਤਿਰਲੋਚਨ ਸਿੰਘ ਚੀਮਾ, ਹਰਜੀਤ ਸਿੰਘ ਅਰੋੜਾ ਅਤੇ ਹੋਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹ ਸਾਲ 2010 ਤੋਂ ਬਜੁਰਗਾਂ ਦੀ ਸੇਵਾ ਵਿੱਚ ਲੱਗੇ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਇੰਜ: ਬਲਦੇਵ ਸਿੰਘ ਗੋਸਲ ਅਤੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦੇ ਹਨ।ਬਜ਼ੁਰਗਾਂ ਨੂੰ ਮੈਡੀਕਲ ਸਹੂਲਤਾਂ, ਖਾਣਾ ਅਤੇ ਰਿਹਾਇਸ਼ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ।ਇੰਜ: ਬਲਦੇਵ ਸਿੰਘ ਗੋਸਲ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਰਹਿ ਰਹੇ 35 ਬਜ਼ੁਰਗਾਂ ਵਿੱਚ 15 ਔਰਤਾਂ ਵੀ ਸ਼ਾਮਿਲ ਹਨ।ਇਹ ਆਸ਼ਰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ।
ਉਨ੍ਹਾਂ ਵਲੋਂ ਸਮਾਜ ਸੇਵੀ ਰਾਜ ਕੁਮਾਰ ਅਰੋੜਾ, ਨਵਨੀਤ ਕੌਸ਼ਲ, ਪੈਨਸ਼ਨਰ ਆਗੂ ਕੰਵਲਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਇੰਦਰਪਾਲ ਸਿੰਘ, ਹੇਮ ਰਾਜ ਅਤੇ ਲਖਵਿੰਦਰ ਕੌਰ ਮੌਜ਼ੂਦ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media