Wednesday, January 15, 2025

ਜਵਾਹਰ ਨਵੋਦਿਆ ਵਿੱਦਿਆਲਾ ਦਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ (ਬ੍ਰਾਂਚ) ਉੱਭਾਵਾਲ ਦੇ ਪੰਜ ਵਿਦਿਆਰਥੀ ਵਲੋਂ ਜਵਾਹਰ ਨਵੋਦਿਆ ਵਿੱਦਿਆਲਾ ਦਾ ਟੈਸਟ ਸਾਲ 2024-25 ਸੈਸ਼ਨ ਦੀ ਪੜਾਈ ਲਈ ਪਾਸ ਕਰ ਲਿਆ ਗਿਆ ਹੈ। ਇਹਨਾਂ ਬੱਚਿਆਂ ਵਲੋਂ ਸ.ਪ੍ਰਾ. ਸਕੂਲ (ਬ੍ਰਾਂਚ) ਉੱਭਾਵਾਲ ਦੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ ਹੈ।ਦੱਸਣਯੋਗ ਹੈ ਕਿ ਇਸ ਸਕੂਲ ਦੇ ਮਿਹਨਤੀ ਅਤੇ ਤਜਰਬੇਕਾਰ ਅਧਿਆਪਕ ਐਤਵਾਰ ਅਤੇ ਹੋਰ ਸਰਕਾਰੀ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਪੜਾਈ ਕਰਵਾਉਂਦੇ ਆ ਰਹੇ ਹਨ।ਪਿੰਡ ਦੇ ਸਾਬਕਾ ਸਰਪੰਚ ਪਾਲੀ ਕਮਲ, ਜਗਰੂਪ ਸਿੰਘ ਸੈਕਟਰੀ, ਖਾਲਸਾ, ਜਗਰੂਪ ਸਿੰਘ ਪ੍ਰਧਾਨ ਭਾਈ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ, ਦਰਸ਼ਨ ਠੇਕੇਦਾਰ, ਹਰਜਿੰਦਰ ਸਿੰਘ ਬਰਾੜ, ਰਾਜਿੰਦਰ ਸਿੰਘ ਫੌਜੀ ਨੇ ਸਕੂਲ ਪਹੁੰਚ ਕੇ ਸਾਰੇ ਸਟਾਫ ਦਾ ਇਸ ਕਾਰਗੁਜ਼ਾਰੀ ਲਈ ਧੰਨਵਾਦ ਕੀਤਾ ਅਤੇ ਜਵਾਹਰ ਨਵੋਦਿਆ ਵਿਦਿਆਲਾ ਦਾ ਟੈਸਟ ਪਾਸ ਕਰਨ ਵਾਲੇ ਸਾਰੇ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਗਰੂਪ ਸਿੰਘ ਪ੍ਰਧਾਨ ਵਲੋਂ ਸਕੂਲ ਲਈ 4 ਪੱਖਿਆਂ ਦੀ ਸੇਵਾ ਲਈ ਗਈ ਅਤੇ ਰਾਜਿੰਦਰ ਸਿੰਘ ਫੌਜੀ ਵਲੋਂ ਸਕੂਲ ਲਈ ਪੱਖਾ ਭੇਂਟ ਕੀਤਾ ਤੇ ਸਾਰੇ ਬੱਚਿਆਂ ਲਈ ਫਰੂਟ ਦਾ ਲੰਗਰ ਲਗਾਇਆ ਗਿਆ।
ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ, ਸਕੂਲ ਸਟਾਫ, ਮਿਡ-ਡੇ-ਮੀਲ ਵਰਕਰ ਅਤੇ ਹੋਰ ਪਤਵੰਤੇ ਸੱਜਣ ਮੌਜ਼ੂਦ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …