ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਈ) ਦੇ ਕੈਂਪਸ ਵਿਖੇ ਜਿਲ੍ਹਾ ਸੰਗਰੂਰ ਕਿਕ-ਬਾਕਸਿੰਗ ਐਸੋਸੀਏਸ਼ਨ ਵਲੋਂ ਲੜਕੇ ਅਤੇ ਲੜਕੀਆਂ ਦੀ ਕਿੱਕ ਬਾਕਸਿੰਗ ਜਿਲ੍ਹਾ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ, ਜਿਸ ਵਿਚ ਅਲ ੱਗ ਅਲੱਗ ਜਗ੍ਹਾ ਤੋਂ ਆਏ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਐਮ.ਐਲ.ਜੀ ਕਾਨਵੈਂਟ ਸਕੂਲ ਦੀ ਕਿੱਕ ਬਾਕਸਿੰਗ ਟੀਮ ਨੇ 11 ਗੋਲਡ ਮੈਡਲ, 12 ਸਿਲਵਰ ਮੈਡਲ ਅਤੇ 14 ਬਰੌਂਜ ਮੈਡਲ ਹਾਸਲ ਕਰ ਕੇ ਸਕੂਲ ਦਾ ਨਾਮ ਪੂਰੇ ਜਿਲ੍ਹੇ ਵਿੱਚ ਰੌਸ਼ਨ ਕੀਤਾ।ਸਕੂਲ ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਕਿੱਕ ਬਾਕਸਿੰਗ ਗੇਮ ਨਾਲ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਕਰਨ ਦੇ ਚਾਂਸ ਵੀ ਪ੍ਰਾਪਤ ਹੋਣਗੇ।ਉਨ੍ਹਾਂ ਕਿਹਾ ਕਿ ਇਸ ਗੇਮ ਵਿੱਚ ਖੇਡਣ ਵਾਸਤੇ ਤਿੰਨ ਕੈਟਾਗਰੀਆਂ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਬਣਾਈਆਂ ਗਈਆਂ ਹਨ।ਇਸ ਤਰ੍ਹਾਂ ਦੀਆਂ ਗੇਮਾਂ ਵਿਚ ਭਾਗ ਲੈ ਕੇ ਓਲੰਪਿਕਸ ਨੈਸ਼ਨਲ ਤੇ ਸਟੇਟ ਲੈਵਲ ਤੇ ਖੇਡਣ ਲਈ ਮਜ਼ਬੂਤ ਹੋਣਗੇ।ਐਮ.ਐਲ.ਜੀ ਕਾਨਵੈਂਟ ਸਕੂਲ ਮੈਨੇਜਮੈਂਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਦੱਸਿਆ ਕਿ ਕਿੱਕ ਬਾਕਸਿੰਗ ਦੀ ਜਿਲ੍ਹਾ ਚੈਂਪੀਅਨਸ਼ਿਪ ਸਾਡੇ ਸਕੂਲ ਵਿੱਚ ਪਹਿਲੀ ਵਾਰ ਖੇਡੀ ਗਈ ਹੈ।ਪੰਜਾਬ ਵਲੋਂ ਗ੍ਰੇਡੇਸ਼ਨ ਮਿਲਣ `ਤੇ ਇਹ ਪਹਿਲਾ ਸਮਾਗਮ ਕੀਤਾ ਗਿਆ ਹੈ।
ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਨਵੀਨ ਗੋਇਲ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …