Tuesday, May 21, 2024

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ‘ਤਣਾਅ ਮੁਕਤ ਜ਼ਿੰਦਗੀ’ ਸਬੰਧੀ ਵਰਕਸ਼ਾਪ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤਣਾਅ ਮੁਕਤ ਜ਼ਿੰਦਗੀ ਤੋਂ ਰਾਹਤ ਪਾਉਣ ਸਬੰਧੀ ਵਰਕਸ਼ਾਪ ਕਰਵਾਈ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੇ ਸਹਿਯੋਗ ਨਾਲ ਕਰਵਾਈ ਉਕਤ ਵਰਕਸ਼ਾਪ ਮੌਕੇ ਅੰਮਿ੍ਰਤਾ ਯੂਨੀਵਰਸਿਟੀ, ਕੇਰਲ ਤੋਂ ਨਰਿੰਦਰ ਆਨੰਦ ਅਤੇ ਸ਼ਵੇਤਾ ਨੇ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਮੈਡੀਟੇਸ਼ਨ ਅਤੇ ਸਰੀਰ ਨੂੰ ਰਿਲੇਕਸ ਰੱਖਣ ਲਈ ਯੋਗ ਅਭਿਆਸ ਕਰਵਾਏ।
ਸ੍ਰੀਮਤੀ ਨਾਗਪਾਲ ਨੇ ਕਿਹਾ ਕਿ ਅੱਜ ਹਰ ਵਿਅਕਤੀ ਰੁਝੇਵਿਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਜਿਸ ਕਾਰਨ ਹਰ ਸਮੇਂ ਤਣਾਅ, ਰੁੱਖਾਪਨ, ਚਿੜਚਿੜਾਪਨ ਲੋਕਾਂ ’ਚ ਆਮ ਵੇਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕ ਨਿੱਕੀ ਜਿਹੀ ਗੱਲ ’ਤੇ ਇਕ-ਦੂਜੇ ਨਾਲ ਗੁੱਸਾ ਹੋ ਜਾਂਦੇ ਹਨ।ਇਸ ਤਰ੍ਹਾਂ ਦੇ ਹਾਲਾਤਾਂ ’ਚੋਂ ਬਾਹਰ ਨਿਕਲਣ ਲਈ ਮੈਡੀਟੇਸ਼ਨ ਤੇ ਰਿਲੈਕਸੇਸ਼ਨ ਕੈਂਪ ਲਗਵਾਉਣਾ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਯੋਗ ਅਭਿਆਸਾਂ ਨੂੰ ਸਿੱਖ ਕੇ ਆਪਣੇ ਜੀਵਨ ’ਚ ਅਪਨਾ ਕੇ ਮਾਨਸਿਕ ਤਣਾਅ ਨੂੰ ਘੱਟ ਕਰਕੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਮਨ ਲਗਾ ਕੇ ਕਰ ਸਕੀਏ।
ਇਸ ਮੌਕੇ ਵਿਦਿਆਰਥਣਾਂ ਨੇ ਆਪਣਾ ਤਜ਼ਰਬਾ ਦੱਸਦਿਆਂ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪ ਸਕੂਲ ’ਚ ਲੱਗਦੀਆਂ ਰਹਿਣੀਆਂ ਚਾਹੀਦੀਆਂ ਹਨ ਜਿਨ੍ਹਾਂ ਤੋਂ ਇਕ ਤਣਾਅ ਮੁਕਤ ਜੀਵਨ ਬਤੀਤ ਕਰਨ ਦੀ ਸੇਧ ਮਿਲਦੀ ਹੈ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …