Monday, April 29, 2024

ਨੌਜਵਾਨਾਂ ਨੂੰ ਦਿੱਤਾ ਖੇਡਾਂ ਦਾ ਸਮਾਨ

ਸੰਗਰੂਰ, 12 ਅਪ੍ਰੈਲ (ਜਗਸੀਰ ਲੌਂਗੋਵਾਲ) – ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਫਤਹਿਗੜ ਛੰਨਾ ਨੂੰ ਸਪੋਰਟਸ ਦੇ ਸਮਾਨ ਲਈ 42000/- ਰੁਪਏ ਯੁਵਕ ਸੇਵਾਵਾਂ ਕਲੱਬ ਨੂੰ ਦਿੱਤੇ ਗਏ।ਕਲੱਬ ਦੇ ਪ੍ਰਧਾਨ ਪਰਗਟ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਮਿਲੀ ਵਿੱਤੀ ਸਹਾਇਤਾ ਰਾਸ਼ੀ ਵਿੱਚੋਂ ਕਲੱਬ ਮੈਂਬਰਾਂ ਨੇ ਪਿੰਡ ਦੀ ਪੰਚਾਇਤ ਵਲੋਂ ਦਿੱਤੀ ਜਗ੍ਹਾ ‘ਤੇ ਵਾਲੀਬਾਲ ਦੀ ਗਰਾਊਂਡ ਤਿਆਰ ਕੀਤੀ ਗਈ ਹੈ।ਜਿਸ ਵਿੱਚ ਖਿਡਾਰੀਆਂ ਨੂੰ ਨੈਟ, ਬਾਲ, ਲਾਈਟਾਂ ਆਦਿ ਦਾ ਸਮਾਨ ਲੈ ਕੇ ਦਿੱਤਾ ਗਿਆ ਹੈ।ਪਿੰਡ ਵਿੱਚ ਕ੍ਰਿਕਟ ਖੇਡਣ ਵਾਲੇ ਨੌਜਵਾਨਾਂ ਨੂੰ ਕ੍ਰਿਕਟ ਦੇ ਸਮਾਨ ਦੀ ਪੂਰੀ ਕਿੱਟ ਦਿੱਤੀ ਗਈ।ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਤਿਆ ਭਾਰਤੀ ਸਕੂਲ ਦੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ।ਸਾਰੇ ਕਲੱਬ ਮੈਂਬਰਾਂ ਅਤੇ ਪ੍ਰਧਾਨ ਵੱਲੋਂ ਪਿੰਡ ਦੇ ਨੌਜਵਾਨ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਹਰਵਿੰਦਰ ਸਿੰਘ, ਸੰਦੀਪ ਸਿੰਘ, ਗੁਰਸੰਤ ਸਿੰਘ, ਪੁਸ਼ਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਨੀ ਸਿੰਘ, ਮਿੱਠਾ ਸਿੰਘ, ਗੁਰਵੀਰ ਸਿੰਘ, ਗੁਰਪਿਆਰ ਸਿੰਘ, ਸੁਖਪਾਲ ਸਿੰਘ, ਲੱਕੀ ਸਿੰਘ, ਰਵੀ ਸਿੰਘ, ਹਰਬੰਸ ਸਿੰਘ, ਵਿਸਾਖਾ ਸਿੰਘ ਆਦਿ ਮੌਜ਼ੂਦ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …