Wednesday, July 3, 2024

ਬੀ.ਬੀ.ਕੇ ਕਾਲਜ ਵੁਮੈਨ ਵਿਖੇ ‘ਨੈਨੋਫਾਈਬਰਜ਼ ਦੇ ਬਾਇਓਮੈਡੀਕਲ ਐਪਲੀਕੇਸ਼ਨਾਂ ਲਈ ਖੋਜ਼ ਵਿਧੀ : ਇੱਕ ਬਹੁ-ਅਨੁਸ਼ਾਸਨੀ ਪਹੁੰਚ’ ਕਾਨਫਰੰਸ

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਕੈਮਿਸਟਰੀ ਵਿਭਾਗ ਨੇ `ਨੈਨੋਫਾਈਬਰਸ ਦੇ ਬਾਇਓਮੈਡੀਕਲ ਐਪਲੀਕੇਸ਼ਨਾਂ ਲਈ ਖੋਜ ਵਿਧੀ: ਇੱਕ ਬਹੁ-ਅਨੁਸ਼ਾਸਨੀ ਪਹੁੰਚ` `ਤੇ ਇਕ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਡਾ. ਸੁਖਵਿੰਦਰ ਕੌਰ ਭੁੱਲਰ ਇੰਸਟੀਚਿਊਟ ਆਫ਼ ਕਾਰਡੀਓਵੈਸਕੁਲਰ ਸਾਇੰਸਿਜ਼ ਸੇਂਟ ਬੋਨੀਫੇਸ ਹਸਪਤਾਲ ਅਲਬਰੈਕਟਸਨ ਰਿਸਰਚ ਸੈਂਟਰ ਕੈਨੇਡਾ ਨੇ ਵਰਕਸ਼ਾਪ ਵਿੱਚ ਸਰੋਤ ਵਿਅਕਤੀ ਵਜੋ ਸ਼ਿਰਕਤ ਕੀਤੀ।
ਡਾ. ਭੁੱਲਰ ਨੇ ਵਰਕਸ਼ਾਪ ਵਿੱਚ ਨੈਨੋ ਫਾਈਬਰ ਟੈਕਨਾਲੋਜੀ ਦੇ ਦਿਲਚਸਪ ਖੇਤਰ ਅਤੇ ਕਾਰਡੀਓਵੈਸਕੁਲਰ ਇਲਾਜਾਂ ਵਿੱਚ ਕ੍ਰਾਂਤੀ ਲਿਆਉਣ ਦੀ ਇਸਦੀ ਸੰਭਾਵਨਾ ਬਾਰੇ ਚਰਚਾ ਕੀਤੀ।ਉਹਨਾਂ ਦੱਸਿਆ ਕਿ ਨੈਨੋ ਫਾਈਬਰ ਅਤਿ ਪਤਲੇ ਫਾਈਬਰ ਹੁੰਦੇ ਹਨ, ਜਿਨ੍ਹਾਂ ਨੂੰ ਅਡਵਾਂਸਡ ਸਟੰਟ ਬਣਾਉਣ ਲਈ ਤਿਆਰ ਕੀਤਾ ਜਾ ਸਕਦਾ ਹੈ।ਇਨ੍ਹਾਂ ਨੂੰ ਬਲਾਕ ਕੀਤੀਆਂ ਧਮਨੀਆਂ ਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ।ਉਹਨਾਂ ਦਿਲ ਦੇ ਟਿਸ਼ੂ ਦੇ ਪੁਨਰ ਜਨਮ ਵਿੱਚ ਨੈਨੋ ਫਾਈਬਰਜ਼ ਦੀ ਸੰਭਾਵਨਾ `ਤੇ ਵੀ ਚਾਨਣਾ ਪਾਇਆ। ਆਪਣੀ ਖੋਜ ਦੇ ਤਕਨੀਕੀ ਪਹਿਲੂਆਂ `ਤੇ ਚਰਚਾ ਕਰਨ ਤੋਂ ਇਲਾਵਾ ਡਾ. ਭੁੱਲਰ ਨੇ ਇਸ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਵਿਗਆਨ ਦੇ ਵਿਦਿਆਰਥੀਆਂ ਲਈ ਦਿਲਚਸਪ ਮੌਕਿਆਂ ਬਾਰੇ ਵੀ ਦੱਸਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਵਿੱਚ ਵਿਗਆਨਕ ਉਤਸੁਕਤਾ ਪੈਦਾ ਕਰਨ ਦੀ ਮਹੱਤਤਾ ਨੂੰ ਸਵੀਕਾਰ ਕੀਤਾ।ਉਹਨਾਂ ਅੱਗੇ ਕਿਹਾ ਕਿ ਨੈਨੋ ਤਕਨਾਲੋਜੀ ਵਿਗਆਨ ਅਤੇ ਤਕਨਾਲੋਜੀ ਦਾ ਇੱਕ ਉਭਰਦਾ ਖੇਤਰ ਹੈ, ਇਸ ਲਈ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਵਰਕਸ਼ਾਪ ਵਿੱਚ ਕਾਲਜ ਦੇ ਬੀ.ਐਸ.ਸੀ ਮੈਡੀਕਲ, ਨਾਨ-ਮੈਡੀਕਲ, ਬਾਇਓਟੈਕਨਾਲੋਜੀ ਅਤੇ ਐਨ.ਐਸ.ਐਸ ਯੂਨਿਟ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਡਾ. ਰਸ਼ਮੀ ਕਾਲੀਆ, ਡਾ. ਪੂਨਮ ਖੁੱਲਰ, ਡਾ. ਸ਼ਵੇਤਾ ਮੋਹਨ, ਡਾ. ਵੰਦਨਾ ਗੁਪਤਾ, ਡਾ. ਲਵਣਿਆ, ਡਾ. ਸ਼ੈਲਜਾ ਵੀ ਹਾਜ਼ਰ ਸਨ।

 

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …