Tuesday, April 30, 2024

10ਵੀਂ ਸਟੇਟ ਆਰਟਸ ਪ੍ਰਦਰਸ਼ਨੀ 2024 ਦਾ ਉਦਘਾਟਨ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ 10ਵੀਂ ਸਟੇਟ ਆਰਟਸ ਪ੍ਰਦਰਸ਼ਨੀ 2024 ਦਾ ਉਦਘਾਟਨ ਬੀਤੇ ਦਿਨੀ ਕੀਤਾ ਗਿਆ।ਆਨ: ਜਨ. ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਰਾਜ ਪੱਧਰ ‘ਤੇ ਲਗਾਈ ਜਾ ਰਹੀ ਹੈ, ਜਿਸ ਵਿੱਚ 120 ਕਲਾਕਾਰਾਂ ਦਾ 134 ਦੇ ਕਰੀਬ ਕੰਮ ਪ੍ਰਦਰਸ਼ਿਤ ਕੀਤਾ ਗਿਆ ਹੈ।ਇਹ ਸਾਰਾ ਕੰਮ ਕਲਾ ਦੀ ਪੇਟਿੰਗ, ਡਰਾਇੰਗ, ਬੁਤਤਰਾਸ਼ੀ, ਗ੍ਰਾਫਿਕਸ ਅਤੇ ਫੋਟੋਗ੍ਰਾਫੀ ਵਿਧਾ ਨਾਲ ਸੰਬੰਧਿਤ ਹੈ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਆਲ ਇੰਡੀਆ ਫਾਈਨ ਆਰਟਸ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਕੀਤਾ ਗਿਆ।ਉਨਾਂ ਨੇ ਕਲਾਕਾਰਾਂ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ।ਇਸ ਮੋਕੇ ਵਿਸਾਖੀ ਦਾ ਤਿਓਹਾਰ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਖਾਲਸਾ ਕਾਲੇਜ ਵਲੋ ਆਈਆਂ ਭੰਗੜੇ ਅਤੇ ਗਿੱਧੇ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮੰਨ ਮੋਹ ਲਿਆ।ਕਲਾਕਾਰ ਕੈਟਾਗਰੀ ਗਰੁੱਪ ਏ ਵਿੱਚ 21,000/- ਦਾ ਨਗਦ ਇਨਾਮ ਬਰਨਾਲਾ ਦੇ ਸਿਮਰਜੀਤ ਸਿੰਘ ਅਤੇ 11,000/- ਦਾ ਨਗਦ ਇਨਾਮ ਅੰਮ੍ਰਿਤਸਰ ਦੀ ਮਿਸ. ਗੁਰਸ਼ਰਨ ਕੋਰ ਨੂੰ ਮਿਲਿਆ।5000/-, 5000/- ਦੇ ਤਿੰਨ ਇਨਾਮ ਡੁਗਰੀ ਦੇ ਮਿਸ. ਮਨਦੀਪ ਕੋਰ, ਅੰਮ੍ਰਿਤਸਰ ਤੋਂ ਡਾ. ਨਵਨੀਤ ਜਨਾਗਲ ਅਤੇ ਗੁਰਲਾਲ ਸਿੰਘ ਨੂੰ ਦਿੱਤਾ ਗਿਆ।ਸਿਖਿਆਰਥੀ ਕਲਾਕਾਰ ਕੈਟਾਗਰੀ ਗਰੁੱਪ ਬੀ ਵਿੱਚ 11,000/- ਦਾ ਨਗਦ ਇਨਾਮ ਅੰਮ੍ਰਿਤਸਰ ਦੀ ਮਿਸ. ਸਨਿਗਧਾ ਚੁਲਯਾ ਅਤੇ 7,000/- ਦਾ ਨਗਦ ਇਨਾਮ ਅੰਮ੍ਰਿਤਸਰ ਦੀ ਮਿਸ. ਰਜਨੀ ਨੂੰ ਮਿਲਿਆ ਅਤੇ 5000/-, 5000/- ਦੇ ਤਿੰਨ ਇਨਾਮ ਅੰਮ੍ਰਿਤਸਰ ਦੇ ਤੇਗਬੀਰ ਸਿੰਘ, ਅੰਮ੍ਰਿਤਸਰ ਦੀ ਮਿਸ. ਸ਼ਿਵਾਨੀ ਰਾਣਾ ਅਤੇ ਅੰਮ੍ਰਿਤਸਰ ਦੇ ਭੁਵਿਕ ਅਗਰਵਾਲ ਨੂੰ ਦਿੱਤਾ ਗਿਆ।ਇਸ ਤੋਂ ਇਲਾਵਾ 5-5 ਐਵਾਰਡ ਆਫ ਐਕਸੀਲੈਂਸ (ਹਰੇਕ ਗਰੁੱਪ ਵਿੱਚ) ਵੀ ਦਿੱਤੇ ਗਏ।ਪੀ.ਐਸ ਗਰੋਵਰ ਆਨ: ਜਨ. ਸੈਕਟਰੀ ਅਤੇ ਸੁਖਪਾਲ ਸਿੰਘ ਸੈਕਟਰੀ ਵਿਜ਼ੁਆਲ ਆਰਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਲਾਕਾਰਾਂ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।ਸ਼ਹਿਰ ਦੇ ਵੱਖ-ਵੱਖ ਰੋਟਰੀ ਕਲਬਾਂ ਦੇ ਮੈਬਰਾਂ ਨੇ ਵੀ ਹਿੱਸਾ ਲੈ ਕੇ ਆਰਟਿਸਟਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਆਰਟ ਗੈਲਰੀ ਦੇ ਮੇਂਬਰ ਅਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।
ਇਹ ਪ੍ਰਦਰਸ਼ਨੀ 23 ਅਪ੍ਰੈਲ 2024 ਤੱਕ ਚੱਲੇਗੀ

Check Also

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ) – “ਅੰਤਰਰਾਸ਼ਟਰੀ ਨਾਚ ਦਿਵਸ“ `ਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ …