ਸੰਗਰੂਰ, 17 ਅਪ੍ਰੈਲ (ਜਗਸੀਰ ਲੌਂਗੋਵਾਲ) – ਸ੍ਰੀ ਗੰਗਾ ਵਾਲਾ ਡੇਰਾ ਨਜ਼ਦੀਕ ਬੱਸ ਸਟੈਂਡ ਵਿਖੇ ਸ੍ਰੀ ਰਾਮ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ
ਮਨਾਇਆ ਗਿਆ।ਅੱਜ ਰਾਮ ਕਥਾ ਦੀ ਸੰਪੂਰਨਤਾ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਮੈਨਨ ਪਰਿਵਾਰ ਵਲੋਂ ਸ੍ਰੀਮਤੀ ਕਮਲ ਮੈਨਨ ਮੁੱਖ ਜਜਮਾਨ ਪ੍ਰਦੀਪ ਮੈਨਨ ਚੇਅਰਮੈਨ ਪੀ.ਬੀ.ਐਮ.ਏ ਪੰਜਾਬ, ਸੰਜੀਵ ਮੈਨਨ ਪ੍ਰਧਾਨ ਲਾਇਨਜ਼ ਕਲੱਬ ਰਾਇਲ ਨੂੰ ਮੰਦਰ ਕਮੇਟੀ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਨਮਾਨਿਤ ਕੀਤਾ ਗਿਆ।ਕੈਬਨਿਟ ਮੰਤਰੀ ਅਰੋੜਾ ਨੇ ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਦੇ ਹੋਏ ਸਮਾਜ ਨੂੰ ਉਨ੍ਹਾਂ ਦੇ ਮਾਰਗ `ਤੇ ਚੱਲਣ ਲਈ ਪ੍ਰੇਰਿਤ ਕੀਤਾ।ਡੀ.ਸੀ ਸੋਮਨਾਥ ਵਰਮਾ, ਡਾ. ਵਿਜੇ ਗਰਗ, ਅਵਤਾਰੀ ਰਾਮੇਸ਼ਵਰ ਲਾਲ ਆਦਿ ਨੇ ਪੂਰਣ ਆਹੂਤੀ ਪਾ ਕੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media