Monday, May 27, 2024

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਨਾਰਥ-ਵੈਸਟ ਚੈਪਟਰ ਆਈ.ਏ.ਪੀ.ਐਮ 2024 ਕਾਨਫਰੰਸ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ ਅੰਮ੍ਰਿਤਸਰ ਦੇ ਪੈਥੋਲੋਜੀ ਵਿਭਾਗ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਪੈਥੋਲੋਜਿਸਟਸ ਐਂਡ ਮਾਈਕ੍ਰੋਬਾਇਓਲੋਜਿਸਟਸ (ਆਈ.ਏ.ਪੀ.ਐਮ) ਨੇ ਨਾਰਥ-ਵੈਸਟ ਚੈਪਟਰ ਆਫ਼ ਆਈ.ਏ.ਪੀ.ਐਮ 2024 ਕਾਨਫਰੰਸ ਦਾ ਆਯੋਜਨ ਕੀਤਾ।ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਡਾ. ਅਨੀਤਾ ਬੋਰਗੇਸ ਲੈਬ ਡਾਇਰੈਕਟਰ, ਸੈਂਟਰ ਆਨਕੋਲੋਜੀ ਅਤੇ ਮੁੱਖੀ ਹਿਸਟੋਪੈਥੋਲੋਜੀ, ਐਸ.ਐਲ ਰਹੇਜਾ ਹਸਪਤਾਲ ਮੁਬੰਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਵਿੱਚ 450 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ।ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੈਥੋਲੋਜੀ ਦੇ ਮਾਹਿਰਾਂ ਨੇ ਬਿਮਾਰੀਆਂ ਖਾਸ ਕਰਕੇ ਕੈਂਸਰ ਦੇ ਨਿਦਾਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਸਬੰਧਤ ਵਿਸ਼ਿਆਂ ‘ਤੇ ਚਰਚਾ ਕੀਤੀ।ਵਿਸ਼ਵ ਪ੍ਰਸਿੱਧ ਡਾਕਟਰਾਂ ਨੇ ਆਪਣਾ ਗਿਆਨ ਸਾਂਝਾ ਕੀਤਾ ਅਤੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ, ਖਾਸ ਕਰਕੇ ਓਨਕੋਲੋਜੀ, ਪੈਥੋਲੋਜੀ ਦੇ ਖੇਤਰ ਵਿੱਚ ਨਵੀਨਤਮ ਖੋਜ਼ਾਂ ਬਾਰੇ ਜਾਣੂ ਕਰਵਾਇਆ।ਕਾਨਫਰੰਸ ਵਿੱਚ ਖੂਨ ਦੇ ਕੈਂਸਰ, ਫੇਫੜਿਆਂ ਦੇ ਕੈਂਸਰ, ਸਰਵਾਈਕਲ ਅਤੇ ਲਿਮਫੋਮਾ ਨਾਲ ਸਬੰਧਤ ਕੈਂਸਰ ਦੀ ਬਿਮਾਰੀ ਦੀ ਜਾਂਚ ਕਰਨ ਵਾਲੇ ਉਭਰ ਰਹੇ ਡਾਕਟਰ ਸਾਹਿਬਾਨਾਂ ਅਤੇ ਅਭਿਆਸ ਕਰਨ ਵਾਲੇ ਪੈਥੋਲੋਜਿਸਟਾਂ ਨੂੰ ਜਾਗਰੂਕ ਕੀਤਾ ਗਿਆ।ਡਾ. ਬੋਰਗੇਸ ਨੇ ਕਿਹਾ ਕਿ ਅੱਜ ਕਾਨਫਰੰਸ ਵਿੱਚ ਗੁੰਝਲਦਾਰ ਬਿਮਾਰੀਆਂ ਤੇ ਚਰਚਾ ਕਰਨ ਅਤੇ ਬਿਮਾਰੀ ਦੇ ਇਲਾਜ ਲਈ ਸਭ ਤੋਂ ਢੁੱਕਵੀਂ ਦੇਖ-ਭਾਲ ਨਿਰਧਾਰਤ ਕਰਨ ਲਈ ਕਈ ਵਿਸ਼ਿਆਂ ਦੇ ਮਾਹਿਰਾਂ ਨੂੰ ਇੱਕ ਮੰਚ ਤੇ ਲੈ ਆਉਂਦਾ ਹੈ।
ਡਾ. ਕਰਮਜੀਤ ਸਿੰਘ ਗਿੱਲ ਪ੍ਰੋ. ਤੇ ਮੁੱਖੀ ਪੈਥੋਲੋਜੀ ਵਿਭਾਗ ਐਸ.ਜੀ.ਆਰ.ਡੀ ਮੈਡੀਕਲ ਕਾਲਜ ਨੇ ਡਾ. ਏ.ਪੀ ਸਿੰਘ ਡੀਨ ਐਸ.ਜੀ.ਆਰ.ਡੀ ਯੂਨੀਵਰਸਿਟੀ ਦੀ ਅਗਵਾਈ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ।ਉਨ੍ਹਾਂ ਕਿਹਾ ਕਿ ਪੈਥੋਲੋਜਿਸਟ ਡਾਕਟਰਾਂ ਦਾ ਕੰਮ ਡਾਕਟਰਾਂ ਨੂੰ ਗਾਈਡ ਕਰਨਾ ਹੈ ਕਿ ਕਿਸੇ ਮਰੀਜ਼ ਦਾ ਇਲਾਜ ਆਪ੍ਰੇਸ਼ਨ ਜਾਂ ਦਵਾਈਆਂ ਨਾਲ ਕੀਤਾ ਜਾਣਾ ਹੈ।ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਡਾਇਗਨੌਸਟਿਕ ਤਕਨੀਕਾਂ ਬਾਰੇ ਡੂੰਘਾਈ ‘ਚ ਜਾਣਕਾਰੀ ਦਿੱਤੀ ਅਤੇ ਅੰਡਰਗਰੈਜੂਏਟ, ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਪੈਥੋਲੋਜੀ ਦੇ ਖੇਤਰ ਦੇ ਮਾਹਿਰਾਂ ਦੇ ਤਜ਼ੁਰਬਿਆਂ ਤੋਂ ਲਾਭ ਉਠਾਇਆ।
ਇਸ ਮੌਕੇ ‘ਤੇ ਡਾ. ਹਰਪ੍ਰੀਤ ਕੌਰ ਪ੍ਰਧਾਨ, ਐਨ.ਡਬਲਿਊ ਚੈਪਟਰ ਆਈ.ਏ.ਪੀ.ਐਮ, ਡਾ. ਅਸ਼ੋਕ ਉੱਪਲ ਮੈਂਬਰ ਪੀ.ਐਮ.ਸੀ, ਡਾ. ਅਨੁਪਮਾ ਮਹਾਜਨ ਡਾਇਰੈਕਟਰ ਪ੍ਰਿੰਸੀਪਲ ਐਸ.ਜੀ.ਆਰ.ਡੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਸ੍ਰੀ ਅੰਮ੍ਰਿਤਸਰ, ਡਾ. ਮੇਨਕਾ ਖੰਨਾ ਪ੍ਰੋਫੈਸਰ, ਪੈਥੋਲੋਜੀ ਵਿਭਾਗ, ਡਾ. ਹਰਜੋਤ ਕੌਰ ਪ੍ਰੋਫੈਸਰ, ਪੈਥੋਲੋਜੀ ਵਿਭਾਗ ਡਾ. ਸੰਜੇ ਪਿਪਲਾਨੀ, ਪ੍ਰੋਫੈਸਰ, ਪੈਥੋਲੋਜੀ ਵਿਭਾਗ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …