Thursday, November 21, 2024

ਯੂਨੀਵਰਸਿਟੀ ਵਿਖੇ ਦਾਖਲਿਆਂ ਦੇ ਸਬੰਧ ‘ਚ ਐਡਮਿਸ਼ਨ ਪੋਰਟਲ ਸਬੰਧੀ ਟਰੇਨਿੰਗ ਸੈਸ਼ਨ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਪੰਜਾਬ ਅਤੇ ਡਾਇਰੈਕਟੋਰੇਟ ਆਫ ਗਵਰਨੈਂਸ ਰੀਫਾਰਮਜ਼, ਪੰਜਾਬ ਦੇ ਸਹਿਯੋਗ ਨਾਲ ਅਗਾਮੀ ਅਕਾਦਮਿਕ ਸੈਸ਼ਨ 2024-25 ਅਧੀਨ ਯੂਨੀਵਰਸਿਟੀ ਨਾਲ ਸਬੰਧਤਾ ਪ੍ਰਾਪਤ ਕਾਲਜਾਂ ਵਿਚ ਵੱਖ-ਵੱਖ ਕੋਰਸਾਂ ਵਾਸਤੇ ਹੋਣ ਵਾਲੇ ਦਾਖਲਿਆਂ ਦੇ ਸਬੰਧ ਵਿਚ ਐਡਮੀਸ਼ਨ ਪੋਰਟਲ ਸਬੰਧੀ ਟਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਟਰੇਨਿੰਗ ਸੈਸ਼ਨ ਦਾ ਆਰੰਭ ਡਾ. ਸਰੋਜ ਅਰੋੜਾ ਡੀਨ, ਕਾਲਜ ਵਿਕਾਸ ਕੌਂਸਲ ਵਲੋਂ ਡੀ.ਐਚ.ਈ ਅਤੇ ਡੀ.ਜੀ.ਆਰ ਪੰਜਾਬ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਨੋਡਲ ਅਫਸਰਾਂ ਨੂੰ ‘ਜੀ ਆਇਆ’ ਆਖਿਆ ਅਤੇ ਐਡਮੀਸ਼ਨ ਪੋਰਟਲ ਦੀ ਮਹੱਤਤਾ ਅਤੇ ਪਾਰਦਰਸ਼ਤਾ ਸਬੰਧੀ ਜਾਣਕਾਰੀ ਦਿੱਤੀ।
ਡੀਨ ਡਾ. ਅਰੋੜਾ ਨੇ ਦੱਸਿਆ ਕਿ ਇਸ ਟਰੇਨਿੰਗ ਸੈਸ਼ਨ ਵਿਚ ਡੀ.ਪੀ.ਆਈ ਪੰਜਾਬ ਵਲੋਂ ਸੰਦੀਪ, ਮੈਨੇਜਰ ਐਡਮਿਸ਼ਨ ਪੋਰਟਲ ਫਾਰ ਐਫੀਲੇਟਿਡ ਕਾਲਜਾਂ ਅਤੇ ਮਿਸ ਨੈਨਾ ਸ਼ਰਮਾ ਮੈਨੇਜਰ ਡੀ.ਜੀ.ਆਰ ਪੰਜਾਬ ਅਤੇ ਤਰੁਨਵੀਰ ਸਿੰਘ, ਟੈਕਨੀਕਲ ਸਪੋਰਟ, ਡੀ.ਜੀ.ਆਰ ਪੰਜਾਬ ਨੇ ਵੱਖ-ਵੱਖ ਕਾਲਜਾਂ ਤੋਂ ਐਡਮਿਸ਼ਨ ਸਬੰਧੀ ਆਏ ਨੋਡਲ ਆਫੀਸਰਜ਼ ਨੂੰ ਐਡਮੀਸ਼ਨ ਪੋਰਟਲ ਸਬੰਧੀ ਜਾਣਕਾਰੀ ਦਿੱਤੀ।
ਇਸ ਟਰੇਨਿੰਗ ਸੈਸ਼ਨ ਦੌਰਾਨ ਮਿਸ ਨੈਨਾ ਨੇ ਵੀਡੀਓ ਪੇਸ਼ਕਾਰੀ ਰਾਹੀ ਕਾਲਜਾਂ ਦੇ ਨੋਡਲ ਅਫਸਰਾਂ ਨੂੰ ਆਨਲਾਈਨ ਐਡਮਿਸ਼ਨ ਪ੍ਰੋਸੈਸ ਸਬੰਧੀ ਜਾਣਕਾਰੀ ਦਿੱਤੀ।ਕਾਲਜਾਂ ਦੇ ਨੁਮਾਇੰਦਿਆਂ ਤੋਂ ਐਡਮਿਸ਼ਨ ਪੋਰਟਲ ਨੂੰ ਹੋਰ ਸੂਚਾਰੂ ਬਣਾਉਣ ਅਤੇ ਆ ਰਹੀਆਂ ਮੁਸ਼ਕਿਲਾਂ ਨੂੰ ਨੋਟ ਕੀਤਾ ਗਿਆ।ਉਹਨਾਂ ਕਿਹਾ ਕਿ ਆਨਲਾਈਨ ਐਡਮਿਸ਼ਨ ਪ੍ਰੋਸੈਸ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਟੈਲੀਫੋਨ ਨੰ. 1100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਅੰਤ ‘ਚ ਨਰੇਸ਼ ਨੰਦਨ, ਸਿਸਟਮ ਐਡਮਨਿਸਟਰੇਟਰ, ਪ੍ਰੀਖਿਆ ਸ਼ਾਖਾ ਅਤੇ ਅਮਨ ਅਰੌੜਾ, ਨਿਗਰਾਨ ਨੇ ਸਮੂਹ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਟੈਕਨੀਕਲ ਪਰਾਬਲਮਜ਼ ਨੂੰ ਦੂਰ ਕਰਨ ਲਈ ਯੂਨੀਵਰਸਿਟੀ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …