Thursday, May 16, 2024

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 ਬਾਕਸਿੰਗ ਵਿੱਚ ਸੰਗਰੂਰ ਸ਼ਹਿਰ ਦੇ ਡਾ. ਅੰਬਡੇਕਰ ਨਗਰ ਵਿਚ ਰਹਿੰਦੇ 17 ਸਾਲਾ ਲੜਕੇ ਅਰਮਾਨ ਕਾਂਗੜਾ ਨੇ ਸੋਨੇ ਦਾ ਤਗਮਾ (ਗੋਲਡ ਮੈਡਲ) ਆਪਣੇ ਨਾਮ ਕੀਤਾ ਹੈ।ਇਸ ਅੰਡਰ-19 ਬਾਕਸਿੰਗ ਚੈਂਪਅਨਸ਼ਿਪ ਵਿੱਚ ਮੱਲਾਂ ਮਾਰਦਿਆਂ ਅਰਮਾਨ ਕਾਂਗੜਾ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਬੀਤੀ 26 ਤੋਂ 28 ਅਪ੍ਰੈਲ ਤੱਕ ਹਰਿਆਣਾ ਦੇ ਪਾਣੀਪਤ ਵਿਖੇ ਹੋਈ ਅੰਡਰ-19 ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਵਿੱਚ ਡਾ: ਅੰਬੇਡਕਰ ਨਗਰ ਸੰਗਰੂਰ ਦੇ ਅਰਮਾਨ ਕਾਂਗੜਾ ਨੇ 51 ਕਿਲੋਗਾਮ ਵਰਗ ਵਿੱਚ ਖੇਡਦਿਆਂ ਆਪਣੇ ਵਿਰੋਧੀਆਂ ਨੂੰ ਪਛਾੜਿਆ ਅਤੇ ਗੋਲਡ ਮੈਡਲ ਜਿੱਤ ਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਖਿਡਾਰੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਚਪਨ ਦੌਰਾਨ ਹੀ ਪਿਤਾ ਦਾ ਸਾਇਆ ਅਰਮਾਨ ਕਾਂਗੜਾ ਦੇ ਸਿਰ ਤੋਂ ਉਠ ਗਿਆ ਸੀ, ਫਿਰ ਵੀ ਤਿੰਨ ਭੈਣਾਂ ਦੇ ਇਕਲੌਤੇ ਭਰਾ ਨੇ ਪੜ੍ਹਾਈ ਦੇ ਨਾਲ-ਨਾਲ ਬਾਕਸਿੰਗ ਖੇਡ ਵਿੱਚ ਦਿਲਚਸਪੀ ਦਿਖਾਈ ਅਤੇ ਅੱਜ ਇਹ ਮੁਕਾਮ ਹਾਸਲ ਕੀਤਾ।ਉਸ ਨੇ ਦੱਸਿਆ ਕਿ ਸੰਗਰੂਰ ਦੇ ਰਣਬੀਰ ਕਾਲਜ ਦੇ ਬਾਕਸਿੰਗ ਸਟੇਡੀਅਮ ਵਿੱਚ ਹੀ ਆਪਣੇ ਪਹਿਲੇ ਕੋਚ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਚੰਗੀ ਕੋਚਿੰਗ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਹੀ ਅਗਵਾਈ ਸਦਕਾ ਉਹ ਅੱਜ ਇਹ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋ ਸਕਿਆ ਹੈ।ਖਿਡਾਰੀ ਅਰਮਾਨ ਨੇ ਦੱਸਿਆ ਕਿ ਉਹ ਪਿੱਛਲੇ ਕੁੱਝ ਸਮੇਂ ਤੋਂ ਪੰਜਾਬ ਇੰਸਟੀਚਿਊਟ ਸਪੋਰਟਸ (ਪੀ.ਆਈ.ਐਸ) ਵਿਖੇ ਪੜ੍ਹਾਈ ਦੇ ਨਾਲ ਨਾਲ ਕੋਚਿੰਗ ਵੀ ਪ੍ਰਾਪਤ ਕਰ ਰਿਹਾ ਹੈ।ਖਿਡਾਰੀ ਦੀ ਇਸ ਕਾਮਯਾਬੀ ‘ਤੇ ਸਮਾਜ ਦੇ ਪਤਵੰਤਿਆਂ ਵਲੋਂ ਉਸ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …