Friday, July 4, 2025
Breaking News

ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ‘ਚ ਮਨਾਇਆ ਮਈ ਦਿਹਾੜਾ

ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਸਥਾਨਕ ਘੁੰਮਣ ਭਵਨ ਵਿਖੇ ਕਿਰਤੀਆਂ ਵਲੋਂ 1 ਮਈ ਦਾ ਦਿਹਾੜਾ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਗਿਆ।ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਸਿਕਾਂਗੋ ਦੇ ਸਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ, ਸਗੋਂ ਹਿੰਦੁਸਤਾਨ ਦੇ ਮਜ਼ਦੂਰ ਯੂਨੀਅਨ ਦਾ ਭਵਿੱਖ ਮੋਦੀ ਸਰਕਾਰ ਵਲੋਂ ਧੁੰਦਲਾ ਕੀਤਾ ਜਾ ਰਿਹਾ ਹੈ।ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕੰਮ ਦੇ 8 ਘੰਟੇ ਦੀ ਥਾਂ ਤੇ 12 ਘੰਟੇ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ।ਘੱਟੋ ਘੱਟ ਮਜ਼ਦੂਰੀ ਲਾਗੂ ਕਰਨ ਤੇ ਸਰਕਾਰ ਭੱਜ ਰਹੀ ਹੈ।ਠੇਕੇਦਾਰ ਪ੍ਰਬੰਧਕ ਰਹਿਮ ‘ਤੇ ਮਜ਼ਦੂਰਾਂ ਨੂੰ ਛੱਡ ਦਿੱਤਾ ਜਾਂਦਾ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਨੇ ਗਰੀਬ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।42% ਤੋਂ ਵੱਧ ਲੋਕ ਗਰੀਬੀ ਦੀ ਰੇਖਾ ਥੱਲੇ ਜੀਵਨ ਬਤੀਤ ਕਰ ਰਹੇ ਹਨ।ਸਿੱਖਿਆ, ਸਿਹਤ ਸਹੂਲਤਾਂ ਅਤੇ ਮਿਹਨਤੀ ਲੋਕਾਂ ਨੂੰ ਕੰਮ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ।ਲੋਕਾਂ ਦੇ ਗਰੀਬ ਲੋਕਾਂ ਦੇ ਕਰਜ਼ੇ ਤੇ ਮਕਾਨ ਕੁਰਕ ਹੋ ਰਹੇ ਹਨ।ਕਾਰਪੋਰੇਟ ਘਰਾਣਿਆ ਦੇ 16 ਲੱਖ ਕਰੋੜ ਰੁਪਏ ਪਿੱਛਲੇ ਸਾਲਾਂ ਤੋਂ ਲਕੀਰ ਮਾਰ ਕੇ ਮਾਫ ਕਰ ਦਿੱਤੇ ਜਾਂਦੇ ਹਨ।ਮੋਦੀ ਸਰਕਾਰ ਵਲੋਂ ਲਗਾਤਾਰ ਗਰੀਬ ਲੋਕਾਂ ਨੂੰ ਧਰਮ ਅਤੇ ਜਾਤਾਂ ਦੇ ਅਧਾਰ ‘ਤੇ ਵੰਡਿਆਂ ਜਾ ਰਿਹਾ ਹੈ।ਸੋ ਅੱਜ ਦੇ ਦਿਨ ਮੋਦੀ ਸਰਕਾਰ ਨੂੰ ਹਰਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਕਾਮਰੇਡ ਹੰਗੀ ਖਾਂ, ਓਮ ਪ੍ਰਕਾਸ਼, ਤਰਲੋਕ ਸਿੰਘ ਕਾਲੂ, ਕਰਮਿੰਦਰ ਸਿੰਘ ਟੋਨੀ, ਮੋਹਨ ਲਾਲ ਜੇਈ, ਹਰਬੰਸ ਨਮੋਲ, ਅਮਰਜੀਤ ਕੌਰ ਨੰਗਲਾ ਅਤੇ ਦਾਨਿਸ਼ ਖਾਂ ਸਮੇਤ ਕਈ ਹੋਰ ਮਜ਼ਦੂਰ ਆਗੂ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …