Saturday, May 18, 2024

ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਐਨ.ਸੀ.ਸੀ ਕੈਡਿਟਾਂ ਦੀ ਚੋਣ ਪ੍ਰਕਿਰਿਆ ਮੁਕੰਮਲ

ਸੰਗਰੂਰ, 3 ਮਈ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਸਾਲ 2024-25 ਲਈ ਐਨ.ਸੀ.ਸੀ ਨੇਵਲ ਵਿੰਗ ਦੇ ਕੈਡਿਟਾਂ ਦੀ ਚੋਣ ਪ੍ਰਕਿਰਿਆ ਬੀਤੇ ਦਿਨ ਹੀ 3 ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਮਾਂਡਰ ਦੀਪਕਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਟੀ ਅਫਸਰ ਪ੍ਰਦੀਪ ਸਲਾਰੀਆ ਅਤੇ ਪੀ.ਐਨ ਸਾਹਾ ਦੀ ਅਗਵਾਈ ‘ਚ ਮੁਕੰਮਲ ਕੀਤੀ ਗਈ।ਇਸ ਪ੍ਰਕਿਰਿਆ ਵਿੱਚ ਅਫਸਰਾਂ ਵਲੋਂ ਲਿਖਤੀ ਟੈਸਟ ਦੇ ਨਾਲ-ਨਾਲ ਜਰਨਲ ਨਾਲਿਜ਼, ਸਰੀਰਕ ਯੋਗਤਾ ਅਤੇ ਇੰਟਰਵਿਊ ਟੈਸਟ ਲਏ ਗਏ। ਇਸ ਵਿੱਚ ਕੁੱਲ 25 ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਸਕੂਲ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਰਮਡ ਫੋਰਸਿਸ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਵੱਧ ਚੜ੍ਹ ਕੇ ਐੱਨ.ਸੀ.ਸੀ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਦੱਸਿਆ ਕਿ ਐਨ.ਸੀ.ਸੀ ਦੇਸ਼ ਦੀ ਸਭ ਤੋਂ ਵੱਡੀ ਯੂਥ ਇਕਾਈ ਹੈ, ਜੋ ਨਾ ਸਿਰਫ ਵਿਦਿਆਰਥੀਆਂ ਨੂੰ ਕੈਰੀਅਰ ਬਨਾਉਣ ਵਿੱਚ ਸਹਾਈ ਹੁੰਦੀ ਹੈ, ਬਲਕਿ ਦੇਸ਼ ਦਅਿਾਂ ਵੱਖ-ਵੱਖ ਰਾਜਸੀ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਉਹਨਾਂ ਨੇ ਤਿੰਨ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਮਾਂਡਰ ਦੀਪਕਰਨ ਸਿੰਘ ਦਾ ਧੰਨਵਾਦ ਕੀਤਾ, ਜੋ ਹਰ ਵਾਰ ਪਹਿਲ ਦੇ ਆਧਾਰ `ਤੇ ਸਾਡੀ ਸੰਸਥਾ ਨੂੰ ਚੁਣ ਕੇ ਇਸ ਸਮਾਜਿਕ ਸੇਵਾ ਦੇ ਕਾਰਜ਼ ਵਿੱਚ ਸਾਨੂੰ ਹਿੱਸਾ ਲੈਣ ਲਈ ਸਮੇਂ ਸਮੇਂ ‘ਤੇ ਨਿਰਦੇਸ਼ ਦਿੰਦੇ ਅਤੇ ਸਾਡਾ ਮਾਰਗ ਦਰਸ਼ਨ ਕਰਦੇ ਹਨ।ਇਸ ਮੌਕੇ ਮੈਡਮ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ, ਏ.ਐਨ.ਓ ਕੇਵਲ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …