ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਤਲਵਾੜਾ ‘ਚ ਆਯੋਜਿਤ ਰਾਜ ਪੱਧਰੀ ਰੈਡ ਕਰਾਸ ਕੈਂਪ ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤੀ ਹੈ।ਕੈਂਪ ਦਾ ਮੰਤਵ ਵਿਦਿਆਰਥਣਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਰਿਹਾ।ਕਾਲਜ ਦੀਆਂ ਵਿਦਿਆਰਥਣਾਂ ਨੇ ਕੈਂਪ ਵਿੱਚ ਆਯੋਜਿਤ ਸਾਰੇ ਪ੍ਰੋਗਰਾਮਾਂ ਜਿਵੇਂ ਲੋਕ-ਨਾਚ, ਕਵਿਜ਼, ਪੋਸਟਰ ਮੇਕਿੰਗ, ਲੋਕ-ਗੀਤ, ਗਰੁੱਪ ਸੌਂਗ ਅਤੇ ਕਵਿਤਾ ਵਿੱਚ ਭਾਗ ਲੈ ਕੇ ਸਾਰਿਆਂ ‘ਚ ਪਹਿਲਾ ਸਥਾਨ ਹਾਸਲ ਕੀਤਾ।ਸ਼ਿਵਦੁਲਾਰ ਸਿੰਘ ਢਿੱਲੋਂ ਸੈਕਟਰੀ ਐਂਡ ਚੀਫ਼ ਐਗਜ਼ੈਕਟਿਵ ਇੰਡੀਅਨ ਰੈਡ ਕਰਾਸ ਸੁਸਾਇਟੀ ਨੇ ਸਾਰੇ ਹਿੱਸੇਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਓਵਰਆਲ ਚੈਂਪੀਅਨਸਿ਼ਪ ਦੀ ਟਰਾਫ਼ੀ ਪ੍ਰਦਾਨ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਉਪਲੱਬਧੀ `ਤੇ ਰੈਡ ਕਰਾਸ ਕਲੱਬ ਦੇ ਮੈਂਬਰਾਂ ਡਾ. ਨਰੇਸ਼ ਡੀਨ ਯੂਥ ਵੈਲਫੇਅਰ ਵਿਭਾਗ, ਡਾ. ਬੀਨੂ ਕਪੂਰ ਕੋਆਰਡੀਨੇਟਰ ਰੈਡ ਕਰਾਸ ਯੂਨਿਟ, ਪ੍ਰੋ. ਸ਼ੇਫਾਲੀ, ਡਾ. ਅਦਿਤੀ, ਡਾ. ਪਲਵਿੰਦਰ ਸਿੰਘ ਨੂੰ ਇਸ ਉਪਲੱਬਧੀ `ਤੇ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਵਿੱਖ ਵਿੱਚ ਵੀ ਬਿਹਤਰੀਨ ਪ੍ਰਦਰਸਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।