Friday, February 14, 2025

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਾਤਾਵਰਣ ਦੀ ਸੰਭਾਲ ਤੇ ਸੁਰੱਖਿਆ’ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਰੋਟਰੈਕਟ ਕਲੱਬ, ਰੋਟਰੀ ਕਲੱਬ ਅੰਮ੍ਰਿਤਸਰ (ਨਾਰਥ) ਅਤੇ ਈਕੋ ਕਲੱਬ ਵੱਲੋਂ ‘ਵਾਤਾਵਰਣ ਦੀ ਸੰਭਾਲ ਤੇ ਸੁਰੱਖਿਆ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਇਸ ਵਿੱਚ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਸਹਾਇਕ ਪ੍ਰੋਫੈਸਰ ਪ੍ਰੋ. ਜਸਪ੍ਰੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਕੋਆਰਡੀਨੇਟਰ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਵੱਲੋਂ ਆਏ ਮਹਿਮਾਨਾਂ ਨੂੰ ਪੌਦੇ ਭੇਟ ਕਰਕੇ ਰਸਮੀ ਸਵਾਗਤ ਨਾਲ ਲੈਕਚਰ ਦਾ ਆਗਾਜ਼ ਕੀਤਾ ਗਿਆ।ਪ੍ਰੋਗਰਾਮ ਦੇ ਆਰੰਭ ’ਚ ਰੋਟਰੈਕਟ ਕਲੱਬ ਦੀ ਪ੍ਰੈਜ਼ੀਡੈਂਟ ਨਵਿਆ ਭੰਡਾਰੀ ਨੂੰ ਸਕੱਤਰ ਨਵਦੀਪ ਕੌਰ ਵਲੋਂ ਰੋਟਰੀ ਕਲੱਬ ਅੰਮ੍ਰਿਤਸਰ (ਨਾਰਥ) ਦੇ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਹੀਰਾ ਨੂੰ ਡਾ. ਜੀ.ਐਸ ਮਦਾਨ ਵਲੋਂ ਕਾਲਰ ਪਹਿਨਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮੁੱਖ ਬੁਲਾਰੇ ਪ੍ਰੋ: ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਵਾਤਾਵਰਣ ਦੀ ਸੰਭਾਲ ਨਾਲ ਜੁੜੇ ਅਹਿਮ ਨੁਕਤਿਆਂ ਨੂੰ ਸਾਂਝਾ ਕੀਤਾ।ਉਨ੍ਹਾਂ ਕਿਹਾ ਕਿ ਸਾਡਾ ਆਲਾ-ਦੁਆਲਾ ਜਿੰਨ੍ਹਾਂ ਸਿਹਤਮੰਦ ਹੋਵੇਗਾ ਸਾਡਾ ਜੀਵਨ ਉਨ੍ਹਾਂ ਹੀ ਸਿਹਤਮੰਦ ਅਤੇ ਖੁਸ਼ਹਾਲ ਹੋਵੇਗਾ।
ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਮੌਜ਼ੂਦਾ ਸਮੇਂ ਬਹੁਗਿਣਤੀ ਵੱਲੋਂ ਕੀਤੀ ਜਾ ਰਹੀ ਮੋਬਾਇਲ ਦੀ ਦੁਰਵਰਤੋਂ ਕਾਰਨ ਪੈਦਾ ਹੋ ਰਹੇ ਸੰਕਟਾਂ ਵੱਲ ਵੀ ਧਿਆਨ ਕੇਂਦਰਿਤ ਕੀਤਾ।
ਇਸੇ ਮੌਕੇ ਰੋਟਰੈਕਟ ਕਲੱਬ ਅਤੇ ਰੋਟਰੀ ਕਲੱਬ ਦੱਖਣੀ ਦੇ ਸਮੂਹ ਮੈਬਰਾਂ ਦੀ ਹਾਜ਼ਰੀ ’ਚ ਸਕੱਤਰ ਨਵਦੀਪ ਕੌਰ ਵੱਲੋਂ ਸਹੁੰ ਚੁੱਕ ਰਸਮ ਅਦਾ ਕੀਤੀ ਗਈ।ਪ੍ਰੋਗਰਾਮ ਦੇ ਅਖ਼ੀਰ ’ਚ ਸਮੂਹ ਮੈਬਰਾਂ ਵਲੋਂ ਪੌਦੇ ਲਗਾਏ ਗਏ।ਮੰਚ ਸੰਚਾਲਨ ਦੀ ਨਵਿਆ ਭੰਡਾਰੀ ਨੇ ਕੀਤਾ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …