ਭਾਵੇਂ ਔਖਾ ਸਾਹ ਹੁੰਦਾ ਹੈ
ਮੇਰਾ ਆਪਣਾ ਰਾਹ ਹੁੰਦਾ ਹੈ।
ਅੰਨ ਦਾਤੇ ਦਾ ਟੱਬਰ ਜਾਣੇ
ਕੀ ਸ਼ੈਅ ਆਤਮਦਾਹ ਹੁੰਦਾ ਹੈ।
ਜੇਕਰ ਰੱਜਦੈਂ ਤਾਂ ਲਾਹ ਲੈ ਫਿਰ
ਤੈਥੋਂ ਜੋ ਕੁੱਝ ਲਾਹ ਹੁੰਦਾ ਹੈ।
ਜ਼ੁਲਮੀ ਬਾਰੇ ਓਹੀ ਜਾਣੇ
ਜਿਸਦਾ ਪੈਂਦਾ ਵਾਹ ਹੁੰਦਾ ਹੈ।
ਉਸਨੂੰ ਇਹ ਸਭ ਸੋਂਹਦਾ ਨਹੀਓਂ
ਗੁੱਸੇ ਖ਼ਾਹਮ ਖਾਹ ਹੁੰਦਾ ਹੈ।
ਪਿਆਰ ਮੁਹੱਬਤ ਅਸਲੀ ਜੀਵਨ
ਬਾਕੀ ਤਾਂ ਸਭ ਗਾਹ ਹੁੰਦਾ ਹੈ।
ਗੱਲ ਘੁਮਾ ਕੇ ਨਹੀਓਂ ਹੁੰਦੀ
ਅਪਣਾ ਸੋਟਾ ਠਾਹ ਹੁੰਦਾ ਹੈ।
ਓਹੀ ਵ੍ਹਾ ਦੀ ਕੀਮਤ ਜਾਣੇ
ਜਿਸਦਾ ਰੁਕਦਾ ਸਾਹ ਹੁੰਦਾ ਹੈ।
ਆਖੇ ਕੱਚਾ ਘਰ ਤੂੰ ਢਾਹ ਦੇ
ਮੈਥੋਂ ਨਾ ਪਰ ਢਾਹ ਹੁੰਦਾ ਹੈ।
ਕਵਿਤਾ 1205202401
ਹਰਦੀਪ ਬਿਰਦੀ
ਮੋ – 90416 00900