ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਪਦਮਸ਼੍ਰੀ ਅਲੰਕ੍ਰਿਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਚੇਅਰਮੈਨ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਦੇ ਅਸ਼ੀਰਵਾਦ ਨਾਲ ਅੱਜ ਸੀ.ਬੀ.ਐਸ.ਈ ਦੇ ਦੱਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਦੱਸਿਆ ਕਿ ਦੱਸਵੀਂ ਜਮਾਤ ਵਿੱਚ ਕੁੱਲ 454 ਵਿਦਿਆਰਥੀ ਹਾਜ਼ਰ ਹੋਏ। 99% ਤੋਂ ਉਪੱਰ 4, 95% ਤੋਂ ਉਪਰ 33, 90% ਤੋਂ ਉਪੱਰ 99 85% ਤੋਂ ਉਪੱਰ 168 ਅਤੇ 60% ਤੋਂ ਉਪੱਰ 409 ਵਿਦਿਆਰਥੀ ਰਹੇ।ਸਕੂਲ ਦੇ ਸਿਖ਼ਰਲੇ ਵਿਦਿਆਰਥੀ ਚਿਨਮਯ ਪ੍ਰਕਾਸ਼ ਨੇ 99.2%, ਰੂਮਾਂਸੀ ਬਜਾਜ ਨੇ 98.6% ਅੰਕਾਂ ਨਾਲ ਸਕੂਲ ਵਿੱਚ ਦੂਜਾ ਅਤੇ ਆਰਤੀ ਮਖੀਜਾ ਨੇ 98.2% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨਾਂ ਕਿਹਾ ਕਿ ਬਾਰ੍ਹਵੀਂ ਜਮਾਤ ਵਿੱਚ ਕੁੱਲ 383ਵਿਦਿਆਰਥੀ ਹਾਜ਼ਰ ਹੋਏ।98% ਤੋਂ ਉਪਰ 3, 95% ਤੋਂ ਉਪਰ 19, 90% ਤੋਂ ਉਪਰ 75, 85% ਤੋਂ ਉਪਰ 133 ਅਤੇ 60% ਤੋਂ ਉਪਰ 374 ਵਿਦਿਆਰਥੀ ਰਹੇ।ਨਾਨ ਮੈਡੀਕਲ ਸਟਰੀਮ ਦੇ ਦਵਯਮਸ਼ 98.4% ਅੰਕ ਲੈ ਕੇ ਸਿਖ਼ਰ `ਤੇ ਚਮਕਦੇ ਹੋਏ, ਮੈਡੀਕਲ ਸਟਰੀਮ ਦੇ ਅਰਜੁਨ ਸ਼ਰਮਾ ਅਤੇ ਭੂਮੀ ਸੇਠੀ 98% ਨਾਲ ਦੂਜੇ ਸਥਾਨ ‘ਤੇ ਰਹੇ।ਕਾਮਰਸ ਸਟਰੀਮ ਵਿੱਚੋਂ ਛਵੀ ਸਹਿਦੇਵ ਨੇ 97.8%, ਵੇਦਿਕਾ ਵਿਜ 97.6% ਅਤੇ ਵੰਸ਼ਿਕਾ ਖੰਨਾ ਨੇ 97.2% ਨਾਲ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੇ ਨਾਲ ਖ਼ੁਸ਼਼ੀ ਸਾਂਝੀ ਕਰਦੇ ਹੋਏ ਇਸ ਪ੍ਰਾਪਤੀ ਦਾ ਸਿਹਰਾ ਸਟਾਫ਼ ਅਤੇ ਵਿਦਿਆਰਥੀਆਂ ਦੀ ਲਗਨ, ਅਤੇ ਅਣਥੱਕ ਮਿਹਨਤ ਨੂੰ ਦਿੱਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …