
ਫਾਜਿਲਕਾ, 22 ਮਾਰਚ (ਵਿਨੀਤ ਅਰੋੜਾ): ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਫ਼ਾਜ਼ਿਲਕਾ ਫੇਰੀ ਮੌਕੇ ਅੱਜ ਸੋਈ ਵੱਲੋਂ ਉਨਾਂ ਨੂੰ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਸੋਈ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਜੋ ਆਪਣੇ ਸੈਂਕੜੇ ਸਾਥੀਆਂ ਸਮੇਤ ਇਸ ਜਨ ਸਭਾ ਵਿਚ ਸ਼ਾਮਲ ਹੋਏ ਸਨ ਨੇ ਸੋਈ ਦੇ ਵਰਕਰਾਂ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਦਿਆਂ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੋਈ ਦੇ ਵਰਕਰ ਇਨਾਂ ਚੋਣਾਂ ਵਿਚ ਦਿਨ ਰਾਤ ਇਕ ਕਰ ਦੇਣਗੇ।
Punjab Post Daily Online Newspaper & Print Media