Thursday, December 26, 2024

ਡਾ. ਸੁਖਬੀਰ ਸਿੰਘ ਸੀ.ਕੇ.ਡੀ ਇੰਸਟੀਚਿਉਟ ਦੇ ਨਵੇਂ ਮੈਂਬਰ ਇੰਚਾਰਜ ਨਿਯੁੱਕਤ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕਾਂ ਵਲੋਂ ਡਾ. ਸੁਖਬੀਰ ਸਿੰਘ ਸੀ.ਕੇ.ਡੀ ਇੰਸਟੀਚਿਉਟ ਆਫ਼ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਨਵੇਂ ਮੈਂਬਰ ਇੰਚਾਰਜ ਨਿਯੁੱਕਤ ਕੀਤੇ ਗਏ ਹਨ।ਡਾ. ਸੁਖਬੀਰ ਸਿੰਘ ਐਮ.ਏ, ਐਮ.ਫਿਲ, ਪੀ.ਐਚ ਡੀ) ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਮੁਖੀ ਵਜੋਂ ਰਿਟਾਇਰ ਹੋਏ ਹਨ ਅਤੇ ਖ਼ਾਲਸਾ ਕਾਲਜ ਦੇ ਡੀਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।ਅਕਾਦਮਿਕ ਖੇਤਰ ਵਿੱਚ 31 ਸਾਲ ਦਾ ਤਜ਼ਰਬਾ ਰੱਖਣ ਵਾਲੇ ਡਾ. ਸੁਖਬੀਰ ਸਿੰਘ ਮਿਹਨਤੀ, ਸੁਲਝੇ ਹੋਏ ਵਿਚਾਰਾਂ ਵਾਲੇ ਅਤੇ ਗੁਰੂ ਘਰ ਨਾਲ ਜੁੜੇ ਹੋਏ ਹਨ।ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਨਵ-ਨਿਯੁੱਕਤ ਮੈਂਬਰ ਇੰਚਾਰਜ ਨੂੰ ਕਾਲਜ ਦੀਆਂ ਨਵੀਆਂ ਜਿੰਮੇਵਾਰੀਆਂ ਸੋਂਪੀਆਂ।ਮੀਤ ਪ੍ਰਧਾਨ ਜਗਜੀਤ ਸਿੰਘ, ਐਡੀ. ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਕਾਲਜ ਮੈਂਬਰ ਇੰਚਾਰਜ ਅਰਵਿੰਦਰ ਸਿੰਘ ਭਾਟੀਆ ਅਤੇ ਉਮਰਾਓ ਸਿੰਘ ਢਿੱਲੋਂ ਆਦਿ ਮੈਂਬਰਾਂ ਨੇ ਵੀ ਨਵ-ਨਿਯੁੱਕਤ ਮੈਂਬਰ ਇੰਚਾਰਜ ਨੂੰ ਮੁਬਰਕਾਂ ਦਿੱਤੀਆਂ।ਡਾ. ਸੁਖਬੀਰ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਮੈਨੇਂਜਮੈਂਟ ਦਾ ਉਹਨਾਂ ਨੂੰ ਇਹ ਸੇਵਾ ਸੌਂਪਣ ਲਈ ਧੰਨਵਾਦ ਕੀਤਾ ।
ਇਸ ਮੋਕੇ ਦੀਵਾਨ ਮੈਂਬਰ ਲਖਵਿੰਦਰ ਸਿੰਘ ਢਿੱਲੋਂ, ਅਜੀਤ ਸਿੰਘ ਖਹਿਰਾ, ਪ੍ਰਿੰਸੀਪਲ ਸੁਦੇਸ਼ ਕੁਮਾਰ, ਗੁਰਜੀਤ ਸਿੰਘ ਵਾਈਸ ਪ੍ਰਿੰਸੀਪਲ ਸਮੇਤ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …