Friday, July 26, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ‘ਚ ਚਮਕਾਇਆ ਸਕੂਲ ਦਾ ਨਾਮ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਦ੍ਰਿੜ੍ਹਤਾ ਅਤੇ ਟੀਮਵਰਕ ਨਾਲ ਸ਼ਾਨਦਾਰ ਪ੍ਰਦਰਸ਼ਨ ਲਈ, ਸਨਮਾਨਿਤ ਕਰਨ ਲਈ ਖ਼ਾਸ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾ ਗਿਆ ।
ਫੈਂਸਿੰਗ -1। ਓਪਨ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ (ਅੰਡਰ-14 ਗਰੁੱਪ) ਵਿੱਚੋਂ ਅੱਠਵੀਂ ਜਮਾਤ ਦੀ ਮਹਿਕਦੀਪ ਕੌਰ ਨੇ 25 ਤੋਂ 28 ਮਾਰਚ 2024 ਤੱਕ ਰਾਜਮੁੰਦਰੀ (ਆਂਧਰਾ ਪ੍ਰਦੇਸ਼) ਵਿਖੇ ਹੋਈ 25ਵੀਂ ਸਬ ਜੂਨੀਅਰ ਫੈਂਸਿੰਗ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਟੀਮ ਈਵੈਂਟ (ਈ.ਪੀ.ਈ.ਈ) ਵਿੱਚ ਅੱਠਵਾਂ ਸਥਾਨ ਅਤੇ ਕਾਂਸੇ ਦਾ ਤਮਗਾ ਜਿੱਤਿਆ।2। ਫੈਂਸਿੰਗ ਕਲੱਬ ਅੰਮ੍ਰਿਤਸਰ ਵੱਲੋਂ 20 ਅਪ੍ਰੈਲ 2024 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਤਲਵਾਰਬਾਜ਼ੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਦੱਸਵੀਂ ਜਮਾਤ ਦੀ ਸਹਿਜ਼ ਕਿਸ਼ੋਰੀ (ਅੰਡਰ-19 ਗਰੁੱਪ) ਨੇ ਇਸ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ।
ਫੁੱਟਬਾਲ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਅੰਤਰ-ਸਕੂਲ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਗਿਆਰ੍ਹਵੀਂ ਜਮਾਤ (ਆਰਟਸ) ਦੇ ਮਨਰਾਜ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ।
19 ਤੋਂ 21 ਅਪ੍ਰੈਲ 2024 ਤੱਕ ਐਸੋਸੀਏਸ਼ਨ ਆਫ਼ ਕਰਾਟੇ ਜੰਮੂ ਅਤੇ ਕਸ਼ਮੀਰ ਦੁਆਰਾ ਉਤਰੀ ਜ਼ੋਨ ਕਰਾਟੇ ਚੈਂਪੀਅਨਸ਼ਿਪ ਅਯੋਜਿਤ ਕੀਤੀ ਗਈ, ਜਿਸ ਵਿੱਚ ਚੌਥੀ ਜਮਾਤ ਦੇ ਏਕਾਂਸ਼ ਚੋਪੜਾ ਨੇ ਕਾਟਾ ਅਤੇ ਫਾਈਟ ਮੁਕਾਬਲੇ ਵਿੱਚ ਦੋ ਸੋਨੇ ਦੇ ਤਮਗੇ ਜਿੱਤੇ।ਚੋਥੀ ਜਮਾਤ ਦੇ ਕੰਵਰ ਨੇ ਚੌਥਾ ਸਥਾਨ ਪ੍ਰਾਪਤ ਕਰਦੇ ਹੋਏ ਇੱਕ ਸੋਨੇ ਦਾ ਅਤੇ ਇੱਕ ਚਾਂਦੀ ਦਾ ਤਮਗਾ ਜਿੱਤਿਆ।
28 ਅਪ੍ਰੈਲ 2024 ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਸਕਾਈ ਰੋਲਰ ਸਕੇਟਿੰਗ ਕਲੱਬ ਵੱਲੋਂ ਓਪਨ ਇੰਟਰ ਸਕੂਲ ਸਕੇਟਿੰਗ ਟੂਰਨਾਮੈਂਟ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਛੇਵੀਂ ਜਮਾਤ ਦੀ ਗੁਰਬਾਨੀ ਥਿੰਦ ਨੇ ਗੋਲਡ ਮੈਡਲ ਜਿੱਤਿਆ ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਮਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡਾਂ ਨੂੰ ਆਪਣੇ ਜੀਵਨ ਦਾ ਅਣਿਖੜ੍ਹਵਾਂ ਅੰਗ ਬਣਾਉਣ ਲਈ ਕਿਹਾ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਿਯਮਿਤ ਅਭਿਆਸ ਰਾਹੀਂ ਸਰੀਰ ਦੇ ਨਾਲ-ਨਾਲ ਦਿਮਾਗੀ ਮਜ਼ਬੂਤੀ ਲਈ ਪ੍ਰੇਰਿਤ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …