ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਸਲਾਨਾ ਅੱਠਵੀਂ, ਦਸਵੀਂ ਤੇ ਬਾਰਵੀਂ ਦੀਆਂ 2024 ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਈਵੇਟ ਸਕੂਲਾਂ ਵਲੋਂ ਵਧੀਆ ਨਤੀਜੇ ਆਉਣ ‘ਤੇ 90% ਤੋਂ ਉਪਰ ਆਏ ਵਿਦਿਆਰਥੀਆਂ ਨੂੰ ਰਾਸਾ ਯੂ.ਕੇ ਦੀ ਟੀਮ ਵਲੋਂ ਹਲਕਾ ਦੱਖਣੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ, ਹਲਕਾ ਪੱਛਮੀ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਸੀਨੀਅਰ ਆਗੂ ਤਲਬੀਰ ਸਿੰਘ ਗਿੱਲ ਵਲੋਂ ਸਮੁੱਚੇ ਅੰਮ੍ਰਿਤਸਰ ਦੇ ਪ੍ਰਾਈਵੇਟ ਸਕੂਲਾਂ ਤੋਂ ਆਏ 900 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸੰਸਥਾ ਵਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ ਅੱਠਵੀਂ, ਦਸਵੀਂ, ਬਾਰਵੀਂ ਦੇ ਆਏ ਨਤੀਜਿਆਂ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ 90% ਤੋਂ ਉਪਰ ਆਏ ਵਿਦਿਆਰਥੀਆਂ ਨੂੰ ਰਾਸਾ ਯੂ.ਕੇ (ਰੈਕੋਗਨਾਈਜ਼ਡ ਐਫਲੀਏਟੇਡ ਸਕੂਲਜ਼ ਐਸੋਸੀਏਸ਼ਨ) ਵਲੋਂ ਸਨਮਾਨਿਤ ਕੀਤਾ ਗਿਆ।ਇਸ ਸੰਸਥਾ ਵਲੋਂ ਚੇਅਰਮੈਨ ਹਰਪਾਲ ਸਿੰਘ ਯੂ.ਕੇ ਦੁਆਰਾ ਚਲਾਏ ਜਾ ਰਹੇ ਨਿਊ ਫਲਾਵਰਜ਼ ਪਬਲਿਕ ਸੀ.ਸੈ. ਸਕੂਲ ਦੀ ਵਿਦਿਆਰਥਣ ਬਾਰਵੀਂ ਕਾਮਰਸ ਪ੍ਰੀਖਿਆ ‘ਚ 14ਵੇਂ ਨੰਬਰ ‘ਤੇ ਆਈ ਅਰਸ਼ਪ੍ਰੀਤ ਕੌਰ ਅਤੇ ਅੱਠਵੀਂ ਪ੍ਰੀਖਿਆ ‘ਚ ਪੂਰੇ ਪੰਜਾਬ ਵਿੱਚ ਦੂਜੇ ਨੰਬਰ ‘ਤੇ ਆਈ ਗੁਰਲੀਨ ਕੌਰ ਦੇ ਨਾਲ ਹਰਲੀਨ ਕੌਰ, ਸੀਤਾ, ਪ੍ਰਭਨੂਰ ਕੌਰ, ਪਰਮਪ੍ਰੀਤ ਸਿੰਘ ਅਤੇ ਜਸਲੀਨ ਕੌਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕਾਂ ਨੂੰ ਵੀ ਰਾਸਾ ਯੂ.ਕੇ ਵਲੋਂ ਸਨਮਾਨਿਆ ਗਿਆ।ਇਸ ਦੇ ਨਾਲ ਹੀ ਅੰਬਰ ਪਬਲਿਕ ਸੀ.ਸੈ. ਸਕੂਲ ਨਵਾਂ ਤਨੇਲ ਅੰਮ੍ਰਿਤਸਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸੀ.ਸੈ. ਸਕੂਲ ਚੂੰਘ ਅੰਮ੍ਰਿਤਸਰ, ਡੀ.ਆਰ.ਮਾਡਰਨ ਸੀ.ਸੈ. ਸਕੂਲ ਛੇਹਰਟਾ ਅੰਮ੍ਰਿਤਸਰ, ਐਸ.ਜੀ.ਐਚ ਆਦਰਸ਼ ਸਕੂਲ ਛੇਹਰਟਾ ਅੰਮ੍ਰਿਤਸਰ ਆਦਿ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਪ੍ਰਾਈਵੇਟ ਸਕੂਲਾਂ ਦੇ 90% ਤੋਂ ਉਪਰ ਆਏ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।ਉਨਾਂ ਰਾਸਾ ਯੂ.ਕੇ ਦੇ ਚੇਅਰਮੈਨ ਅਤੇ ਸਮੁੱਚੀ ਸੰਸਥਾ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ।ਰਾਸਾ ਯੂ.ਕੇ ਵਲੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਤੇ ਜਸਬੀਰ ਸਿੰਘ ਸੰਧੂ ਅਤੇ ਤਲਬੀਰ ਸਿੰਘ ਗਿੱਲ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …