Wednesday, June 26, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਦਿਆਰਥਣਾਂ ਦੀ ਟੀ.ਸੀ.ਐਸ ‘ਚ ਚੋਣ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਟੀ.ਸੀ.ਐਸ ਏ ਗਲੋਬਲ ਲੀਡਰ ਇਨ ਆਈ.ਟੀ ਸਰਵਿਸਿਜ਼, ਕੰਸਲਟਿੰਗ ਐਂਡ ਬਿਜ਼ਨਸ ਸਲਊਸ਼ਨ ਵਿੱਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਇੱਕ ਆਨਲਾਈਨ ਪਲੇਸਮੈਂਟ ਡਰਾਈਵ ਵਿੱਚ ਐਗਨਾਇਟ ਪ੍ਰੋਗਰਾਮ ਦੇ ਅਧੀਨ ਆਈ.ਟੀ ਟ੍ਰੇਨੀ ਦੀ ਭੂਮਿਕਾ ਲਈ ਪੰਜ ਵਿਦਿਆਰਥਣਾਂ ਦੀ ਚੋਣ ਕੀਤੀ ਗਈ।ਚੋਣ ਪ੍ਰਕਿਰਿਆ ਵਿੱਚ ਪੂਰਵ ਪਲੇਸਮੈਂਟ ਵਾਰਤਾਲਾਪ, ਲਿਖਤੀ ਪ੍ਰੀਖਿਆ ਅਤੇ ਐਚ.ਆਰ ਅਤੇ ਤਕਨੀਕੀ ਇੰਟਰਵਿਊ ਸ਼ਾਮਲ ਸਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਮਹੱਤਵਪੂਰਨ ਉਪਲੱਬਧੀ `ਤੇ ਵਧਾਈ ਦਿੱਤੀ ਅਤੇ ਮਨੋਜ ਪੁਰੀ ਅਤੇ ਉਹਨਾਂ ਦੀ ਪੂਰੀ ਟੀਮ ਦੁਆਰਾ ਕੀਤੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …