ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਵਪਾਰ ਗਲਿਆਰਾ ਖੋਲ੍ਹਿਆ ਜਾਵੇਗਾ।ਕਸਟਮ ਡਿਊਟੀ ਜੋ 200 ਫੀਸਦੀ ਹੈ, ਨੂੰ ਸੋਧਿਆ ਜਾਵੇਗਾ ਅਤੇ ਛੋਟੇ ਕਾਰੋਬਾਰੀਆਂ ਨੂੰ ਪੈਕਜ਼ ਦਿੱਤੇ ਜਾਣਗੇ।ਸ਼ਸ਼ੀ ਥਰੂਰ ਸਥਾਨਕ ਹੋਟਲ ਵਿਖੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨਾਲ ਵਪਾਰਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।ਇਸ ਦੌਰਾਨ ਸ਼ਹਿਰ ਦੇ ਪਤਵੰਤਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪਿੱਛਲੇ 10 ਸਾਲਾਂ ਤੋਂ ਭਾਜਪਾ ਦੇ ਰਾਜ ਦੌਰਾਨ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ।
ਸੀ.ਆਈ.ਆਈ, ਵਾਇਸ ਆਫ ਅੰਮ੍ਰਿਤਸਰ, ਫਿੱਕੀ, ਫੁਲਕਾਰੀ, ਇੰਡੋ-ਪਾਕਿ ਟਰੇਡ, ਟੈਕਸਟਾਈਲ ਮੈਨੂਫੈਕਚਰਿੰਗ, ਡਾਕਟਰਾਂ ਅਤੇ ਰੀਅਲ ਅਸਟੇਟ ਦੇ ਨੁਮਾਇੰਦਿਆਂ ਨੇ ਵਪਾਰਕ ਕਾਨਫਰੰਸ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸ਼ਸ਼ੀ ਥਰੂਰ ਅਤੇ ਗੁਰਜੀਤ ਸਿੰਘ ਔਜਲਾ ਦੇ ਸਾਹਮਣੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਪੇਸ਼ ਕੀਤੀਆਂ।ਸਭ ਤੋਂ ਪਹਿਲਾਂ ਸ਼ਸ਼ੀ ਥਰੂਰ ਨੇ ਕਿਹਾ ਕਿ ਇਸ ਸਮੇਂ ਲੋਕ ਬਦਲਾਅ ਚਾਹੁੰਦੇ ਹਨ।
ਸ਼ਸ਼ੀ ਥਰੂਰ ਨੇ ਗੁਰਜੀਤ ਸਿੰਘ ਔਜਲਾ ਦੀ ਤਾਰੀਫ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਾਸੀ ਬਹੁਤ ਖੁਸ਼ਕਿਸਮਤ ਹਨ ਕਿ ਅਜਿਹੇ ਮਿਹਨਤੀ ਨੇਤਾ ਹਨ ਜਿਨ੍ਹਾਂ ਨੇ ਸੰਸਦ ਮੈਂਬਰਾਂ `ਤੇ ਹਮਲੇ ਦੌਰਾਨ ਆਪਣੀ ਪ੍ਰਵਾਹ ਨਾ ਕੀਤੀ ਅਤੇ ਲੋਕਾਂ ਦੀ ਜਾਨ ਬਚਾਈ, ਜਿਸ ਲਈ ਉਨ੍ਹਾਂ ਨੂੰ ਪੁਰਸਕਾਰ ਵੀ ਦਿੱਤਾ ਜਾਣਾ ਸੀ।ਸਵਾਲ-ਜਵਾਬ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਸ਼ਹਿਰ ਦੇ ਵਪਾਰੀਆਂ ਨੇ ਪੇਰਿਸ਼ੇਬਲ ਗੁਡਜ਼ ਕਾਰਗੋ, ਡਰਾਈ ਪੋਰਟ ਆਦਿ ਦੀ ਮੰਗ ਰੱਖੀ।ਸਵਾਲਾਂ ਦੇ ਜਵਾਬ ਦਿੰਦੇ ਹੋਏ ਸ਼ਸ਼ੀ ਥਰੂਰ ਅਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅੰਮ੍ਰਿਤਸਰ `ਚ ਕਨਵੈਨਸ਼ਨ ਸੈਂਟਰ ਬਣਾਇਆ ਜਾਵੇ, ਪਰ ਇਹ ਅਜਿਹੀ ਜਗ੍ਹਾ `ਤੇ ਹੋਣਾ ਚਾਹੀਦਾ ਹੈ, ਜਿਥੇ ਪਾਰਕਿੰਗ ਦੀ ਸਹੂਲਤ ਹੋਵੇ ਅਤੇ ਆਵਾਜਾਈ ਆਸਾਨ ਹੋਵੇ।
ਇਸ ਦੌਰਾਨ ਰੀਅਲ ਅਸਟੇਟ ਸੈਕਟਰ ਨੂੰ ਉਦਯੋਗ ਦਾ ਦਰਜ਼ਾ ਨਾ ਮਿਲਣ ਦੇ ਸਵਾਲ `ਤੇ ਸ਼ਸ਼ੀ ਥਰੂਰ ਅਤੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਸੱਤਾ `ਚ ਆਉਂਦੇ ਹੀ ਇਸ `ਤੇ ਵਿਚਾਰ ਕੀਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …