Friday, March 28, 2025

ਹਫਤਾਵਾਰੀ ‘ਪਹਿਲ ਮੰਡੀ’ ਧੂਰੀ ਸ਼ਹਿਰ ਵਾਸੀਆਂ ਦੀ ਬਣੀ ਪਹਿਲੀ ਪਸੰਦ

ਸੰਗਰੂਰ, 29 ਮਈ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਹਿਲ ਪ੍ਰੋਜੈਕਟ ਤਹਿਤ ਧੂਰੀ ਵਿਖੇ ਸ਼ੁਰੂ ਕੀਤੀ ਹਫ਼ਤਾਵਾਰੀ ਪਹਿਲ ਮੰਡੀ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ।ਪ੍ਰਬੰਧਕ ਕਮੇਟੀ ਧੂਰੀ ਦੇ ਪ੍ਰਧਾਨ ਮਾਸਟਰ ਮਿਸ਼ਰਾ ਸਿੰਘ ਬਮਾਲ ਨੇ ਦੱਸਿਆ ਕਿ ਦਫਤਰ ਨਗਰ ਕੌਂਸਲ ਧੂਰੀ ਦੇ ਸਾਹਮਣੇ ਲੱਗਣ ਵਾਲੀ ਪਹਿਲ ਮੰਡੀ ਵਿੱਚ ਉਪਲਬਧ ਸ਼ੁੱਧ ਉਤਪਾਦ ਸ਼ਹਿਰ ਵਾਸੀਆਂ ਲਈ ਇੱਕ ਤੋਹਫਾ ਹੈ।ਮੰਡੀ ਵਿੱਚ ਲੋਕ ਸ਼ੁੱਧ ਉਤਪਾਦ ਖ਼ਰੀਦ ਕੇ ਖੁਸ਼ ਹਨ, ਕਿਸਾਨਾਂ ਅਤੇ ਗਰੁੱਪ ਮੈਂਬਰਾਂ ਦਾ ਸਮਾਨ ਵਿਕਣ ਲੱਗ ਗਿਆ ਹੈ।ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਪਹਿਲ ਮੰਡੀ ਜਲਦ ਹੀ ਸੁਨਾਮ ਵਿਖੇ ਵੀ ਸ਼ੁਰੂ ਕੀਤੀ ਜਾ ਰਹੀ ਹੈ।ਮੰਡੀ ਵਿੱਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ, ਖੋਏ ਦੀ ਤਾਜ਼ਾ ਬਰਫੀ, ਲਿਵਰ ਲਈ ਜੂਸ, ਚਾਟੀ ਦੀ ਲੱਸੀ, ਗੋਲਗੱਪੇ, ਪੀਨਟ ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕੱਢਿਆ ਵੱਖ-ਵੱਖ ਕਿਸਮ ਦਾ ਤੇਲ, ਸ਼ਹਿਦ ਵਰਗੀਆਂ ਚੀਜ਼ਾਂ ਤੋਂ ਇਲਾਵਾ ਰਸੋਈ ਦਾ ਸਾਰਾ ਸਮਾਨ ਅਤੇ ਸਰਫ ਆਦਿ ਉਪਲੱਬਧ ਹਨ।
ਇਸ ਮੌਕੇ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ, ਅਜੈ ਕੁਮਾਰ ਐਮ.ਆਈ.ਐਸ ਮੈਨੇਜਰ, ਜਗਦੇਵ ਸਿੰਘ ਸਤੌਜ, ਕਰਮਜੀਤ ਕੌਰ ਪੇਧਨੀ ਕਲਾਂ, ਕਿਰਨਪਾਲ ਕੌਰ ਪੇਧਨੀ ਕਲਾ, ਜਸਪ੍ਰੀਤ ਕੌਰ ਨੰਦਗੜ੍ਹ ਅਤੇ ਮਯੰਕ ਸ਼ਰਮਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …