ਵੋਟਰ ਵੀਰ ਜੀ ਰਹਿਣਾ ਸੁਚੇਤ ਪੂਰੇ,
ਜਾਣਾ ਲਾਰਿਆਂ ਵਿੱਚ ਨਾ ਆ ਮੀਆਂ।
ਸ਼ਕਤੀ ਵੋਟ ਦੀ ਰਾਜ ਦੇ ਭਾਗ ਬਦਲੇ,
ਲੇਖੇ ਲਾਲਚ ਦੇ ਦੇਣੀ ਨਾ ਲਾ ਮੀਆਂ।
ਜਿਸ ਤੋਂ ਭਲੇ ਦੀ ਹੋਵੇ ਉਮੀਦ ਕੋਈ,
ਉਮੀਦਵਾਰ ਉਹ ਦਿਓ ਜਿਤਾ ਮੀਆਂ।
ਕਹਿ ਕੇ ਹੋਰ ‘ਤੇ ਕਰਨ ਕੁੱਝ ਹੋਰ ਜਿਹੜੇ,
ਪਾਇਓ ਉਨ੍ਹਾਂ ਨੂੰ ‘ਚੋਹਲਾ’ ਨਾ ਘਾਹ ਮੀਆਂ।
ਕਵਿਤਾ 3105202401
ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)।
ਮੋ – 9463132719